Saturday, 31 Jan 2026

ਅੱਜ ਭਾਰਤ ਦੀ ਮਾਰਕਸਵਾਦੀ ਲੈਨਿਨਵਾਦੀ ਪਾਰਟੀ (ਰੈੱਡ ਫਲੈਗ) ਕਾਨਫਰੰਸ ਗਹਿਰੀ ਬੁੱਟਰ , ਜਿਲਾ ਬਠਿੰਡਾ ਵਿਖੇ ਕਰਵਾਈ ਗਈ ।

ਅੱਜ ਭਾਰਤ ਦੀ ਮਾਰਕਸਵਾਦੀ ਲੈਨਿਨਵਾਦੀ ਪਾਰਟੀ (ਰੈੱਡ ਫਲੈਗ)(MARXIST  LENINIST PARTY OF INDIA (RED FLAG) ਦੀ ਸੂਬਾ ਪੱਧਰੀ ਕਾਨਫਰੰਸ ਗਹਿਰੀ ਬੁੱਟਰ , ਜਿਲਾ ਬਠਿੰਡਾ ਵਿਖੇ ਕਰਵਾਈ ਗਈ । ਕਾਨਫਰੰਸ ਦਾ ਉਦਘਾਟਨ ਕੇਰਲਾ ਤੋਂ ਆਏ ਪਾਰਟੀ ਦੇ ਜਨਰਲ ਸਕੱਤਰ  ਕਾਮਰੇਡ ਐਮ. ਐੱਸ. ਜੈ ਕੁਮਾਰ ਨੇ ਕੀਤਾ ਤੇ ਕਾਨਫਰੰਸ ਦੀ ਪ੍ਰਧਾਨਗੀ ਪ੍ਰੋਫੈਸਰ ਰਕੇਸ਼ ਵਰਮਾ ਨੇ ਕੀਤੀ ।  ਪਾਰਟੀ ਦੀ ਰਾਜਨੀਤਿਕ ਤੇ ਜਥੇਬੰਦਕ ਰਿਪੋਰਟ ਬੰਗਲੌਰ ਤੋਂ ਆਏ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਫਰੈਡੀ ਠਾਥ ਨੇ ਪੇਸ਼ ਕੀਤੀ । ਬੰਬੇ ਤੋਂ ਆਏ ਪਾਰਟੀ ਦੇ ਆਗੂ ਕਾਮਰੇਡ ਚੰਦਰਸ਼ੇਖਰ ਤੇ ਕਾਮਰੇਡ ਯੂ.ਸੀ ਨੇ ਕਾਨਫਰੰਸ ਦੀ ਸਫ਼ਲਤਾ ਲਈ ਆਪਣੇ ਵਿਚਾਰ ਰੱਖੇ । ਪੰਜਾਬ ਦੀ ਸਟੇਟ ਰਿਪੋਰਟ ਕਾਮਰੇਡ ਰਾਜ ਕੁਮਾਰ ਮਹਿਤਾ ਨੇ ਰੱਖੀ ਜੋਕਿ ਕਾਨਫਰੰਸ ਵੱਲੋਂ ਮਨਜੂਰ ਕੀਤੀ ਗਈ । ਇੱਕ ਨਵੀਂ ਸਟੇਟ ਕਮੇਟੀ ਚੁਣੀ ਗਈ ਜਿਸਦੇ ਸਕੱਤਰ ਦੋਬਾਰਾ ਤੋਂ ਕਾਮਰੇਡ ਰਾਜ ਕੁਮਾਰ ਮਹਿਤਾ ਚੁਣੇ ਗਏ । ਕਾਨਫਰੰਸ ਵਿੱਚ ਪਟਿਆਲਾ, ਜਲੰਧਰ, ਮੋਹਾਲੀ,  ਰੋਪੜ, ਮਾਨਸਾ , ਬਠਿੰਡਾ ਆਦਿ ਜਿਲ੍ਹਿਆਂ ਤੋਂ ਡੇਲਿਗੇਟ ਸ਼ਾਮਲ ਹੋਏ ਤੇ ਕਾਨਫਰੰਸ ਨੂੰ ਸਫਲ ਕੀਤਾ । ਪਿੰਡ ਦੂਨੇਵਾਲਾ ਦੀ ਗਗਨਦੀਪ ਕੌਰ ਨੂੰ ਬਠਿੰਡਾ ਜਿਲ੍ਹੇ ਦਾ ਸਕੱਤਰ ਚੁਣਿਆ ਗਿਆ । ਕਾਨਫਰੰਸ ਦਾ ਧੰਨਵਾਦੀ ਭਾਸ਼ਣ ਜਲੰਧਰ ਤੋਂ ਪਾਰਟੀ ਦੇ ਮੈਂਬਰ ਤੇ ਭਗਤ ਸਿੰਘ ਅਤੋ ਯੂਨੀਅਨ ਦੇ ਪ੍ਰਧਾਨ ਰਣਜੀਤ ਕੁਮਾਰ ਨੇ ਦਿੱਤਾ । ਕਾਨਫਰੰਸ ਨੂੰ ਕਾਮਯਾਬ ਕਰਣ ਵਿੱਚ ਬਠਿੰਡਾ ਦੇ ਤੇਜਾ ਸਿੰਘ, ਮੱਖਣ ਸਿੰਘ, ਗੁਰਮੇਲ ਕੌਰ, ਗੁਰਦਾਸ ਕੌਰ, ਜਗਸੀਰ ਸਿੰਘ , ਰਛਪਾਲ ਸਿੰਘ, ਜਗਦੀਸ਼ ਦੀਸ਼ਾ, ਮਨਜੀਤ ਕੌਰ ਨੇ ਆਪਣਾ ਪੂਰਾ ਯੋਗਦਾਨ ਦਿੱਤਾ ।


12

Share News

Login first to enter comments.

Latest News

Number of Visitors - 134247