Friday, 30 Jan 2026

ਸਕੱਤਰ ਡੀ.ਐਲ.ਐਸ.ਏ. ਵੱਲੋਂ ਸੀਨੀਅਰ ਸਿਟੀਜ਼ਨਜ਼ ਦਿਵਸ ਮੌਕੇ ਓਲਡ ਏਜ ਹੋਮ ਦਾ ਦੌਰਾ

ਸਕੱਤਰ ਡੀ.ਐਲ.ਐਸ.ਏ. ਵੱਲੋਂ ਸੀਨੀਅਰ ਸਿਟੀਜ਼ਨਜ਼ ਦਿਵਸ ਮੌਕੇ ਓਲਡ ਏਜ ਹੋਮ ਦਾ ਦੌਰਾ

ਜਲੰਧਰ, 21 ਅਗਸਤ : ਸੀ.ਜੇ.ਐਮ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਡਾ. ਗਗਨਦੀਪ ਕੌਰ ਨੇ ਚੇਅਰਮੈਨ ਡੀ.ਐਲ.ਐਸ.ਏ. ਨਿਰਭਉ ਸਿੰਘ ਗਿੱਲ ਦੀਆਂ ਹਿਦਾਇਤਾਂ ‘ਤੇ ਸੋਮਵਾਰ ਨੂੰ ਸੀਨੀਅਰ ਸਿਟੀਜ਼ਨਜ਼ ਦਿਵਸ ਮੌਕੇ ਬਾਪੂ ਸਰੂਪ ਸਿੰਘ ਸੀਨੀਅਰ ਸਿਟੀਜ਼ਨ ਹੋਮ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ, ਮਖਦੂਮਪੂਰਾ ਦਾ ਦੌਰਾ ਕੀਤਾ ਅਤੇ ਉੱਥੇ ਰਹਿ ਰਹੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣੀਆਂ। 
     ਜ਼ਿਕਰਯੋਗ ਹੈ ਕਿ ਇਨ੍ਹਾਂ ਹੋਮਜ਼ ਵਿੱਚ ਵੱਖ-ਵੱਖ ਜ਼ਿਲਿਆਂ ਤੋਂ ਬਜ਼ੁਰਗ ਰਹਿ ਰਹੇ ਹਨ।     
    ਉਨ੍ਹਾਂ ਕਿਹਾ ਕਿ ਬਜ਼ੁਰਗ ਆਪਣੇ ਕੇਸ ਦੀ ਪੈਰਵੀ ਲਈ ਕਾਨੂੰਨੀ ਸੇਵਾਵਾਂ ਅਥਾਰਟੀਆਂ ਪਾਸੋਂ ਵਕੀਲ ਦੀਆਂ ਸੇਵਾਵਾਂ ਬਿਨਾਂ ਕਿਸੇ ਖਰਚੇ ਤੋਂ ਲੈ ਸਕਦੇ ਹਨ। ਅਜਿਹੇ ਨਿਯੁਕਤ ਕੀਤੇ ਵਕੀਲਾਂ ਨੂੰ ਫੀਸ ਦੀ ਅਦਾਇਗੀ ਸਰਕਾਰ ਦੇ ਕਾਨੂੰਨੀ ਸੇਵਾਵਾਂ ਮਹਿਕਮੇ ਵੱਲੋਂ ਕੀਤੀ ਜਾਂਦੀ ਹੈ।
    ਬਜ਼ੁਰਗਾਂ ਦੀਆਂ ਸਮੱਸਿਆਵਾਂ ਤੇ ਦਰਖਾਸਤਾਂ ਸੁਣਨ ਤੋਂ ਇਲਾਵਾ ਸੀ.ਜੇ.ਐਮ. ਡਾ. ਗਗਨਦੀਪ ਕੌਰ ਨੇ ਮੌਕੇ ‘ਤੇ ਹੀ ਪੰਜ ਬਜ਼ੁਰਗਾਂ ਦੀਆਂ ਦਰਖਾਸਤਾਂ ਬੁਢਾਪਾ ਪੈਨਸ਼ਨ ਲਈ ਪ੍ਰਾਪਤ ਕੀਤੀਆਂ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਤਾਲਮੇਲ ਕਰਕੇ ਬੁਢਾਪਾ ਪੈਨਸ਼ਨ ਲਗਵਾਉਣ ਦਾ ਭਰੋਸਾ ਦਿਵਾਇਆ।
     ਕੰਪਨਸੇਸ਼ਨ ਸਕੀਮ ਤਹਿਤ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸੜਕ ਦੁਰਘਟਨਾਂ ਵਿੱਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਆਸ਼ਰਿਤ ਪਰਿਵਾਰ ਜੇਕਰ ਨਾ ਮਾਲੂਮ ਵਿਅਕਤੀ ‘ਤੇ  ਐਫ.ਆਈ.ਆਰ ਦਰਜ ਹੋਈ ਹੈ ਤਾਂ ਮੁਆਵਜ਼ਾ ਲੈਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਕਚਿਹਰੀਆਂ ਜਲੰਧਰ ਨਾਲ ਸੰਪਰਕ ਕਰ ਸਕਦੇ ਹਨ। ਜੇਕਰ ਅਜਿਹੇ ਕੇਸਾਂ ਵਿੱਚ ਦੋਸ਼ੀ ਨਾਮਜ਼ਦ ਕੀਤੇ ਜਾਂਦੇ ਹਨ ਤਾਂ ਸੰਬੰਧਤ ਅਦਾਲਤ ਨੂੰ ਮੁਆਵਜ਼ੇ ਲਈ ਦਰਖਾਸਤ ਦਿੱਤੀ ਜਾ ਸਕਦੀ ਹੈ।  ਇਸ ਤੋਂ ਇਲਾਵਾ ਬਲਾਤਕਾਰ ਪੀੜਤ ਅਤੇ ਪੋਕਸੋ ਐਕਟ ਤਹਿਤ ਪੀੜਤ ਔਰਤਾਂ/ਬੱਚੀਆਂ ਨਾਲਸਾ ਅਪਰਾਧ ਪੀੜਤ ਸਕੀਮ ਤਹਿਤ ਮੁਆਵਜ਼ਾ ਲੈ ਸਕਦੀਆਂ ਹਨ।  ਕਾਨੂੰਨੀ ਸੇਵਾਵਾਂ ਅਥਾਰਟੀਆਂ ਵੱਲੋਂ ਦਿੱਤੀਆ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 1968 ‘ਤੇ ਰਾਬਤਾ ਕੀਤਾ ਜਾ ਸਕਦਾ ਹੈ।


11

Share News

Login first to enter comments.

Latest News

Number of Visitors - 133433