ਨਵੀਂ ਦਿੱਲੀ- ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ’ਚ ਵੱਡੇ ਫੇਰਬਦਲ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸੌਰਭ ਭਾਰਦਵਾਜ ਕੋਲ ਸੇਵਾਵਾਂ ਅਤੇ ਚੌਕਸੀ ਪੋਰਟਫੋਲੀਓ ਹੁਣ ਆਤਿਸ਼ੀ ਮਾਰਲੇਨਾ ਨੂੰ ਸੌਂਪ ਦਿੱਤਾ ਗਿਆ।
ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਤਿਸ਼ੀ ਨੂੰ ਸੇਵਾਵਾਂ ਅਤੇ ਚੌਕਸੀ ਵਿਭਾਗ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ’ਚ ਹੁਣ ਤੱਕ ਸਿਹਤ ਮੰਤਰੀ ਸੌਰਭ ਭਾਰਦਵਾਜ ਹੀ ਇਹ ਦੋਵੇਂ ਵਿਭਾਗ ਸੰਭਾਲ ਰਹੇ ਸਨ। ਇਸ ਨਵੇਂ ਫੇਰਬਦਲ ਬਾਰੇ ਮੁੱਖ ਮੰਤਰੀ ਨੇ ਮਨਜ਼ੂਰੀ ਲਈ ਫ਼ਾਈਲ ਉਪ ਰਾਜਪਾਲ ਨੂੰ ਭੇਜ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਸਰਕਾਰ ਨੇ ਇਹ ਕਦਮ ਦਿੱਲੀ ਸਰਵਿਸਿਜ਼ ਬਿੱਲ ਦੇ ਰਾਜ ਸਭਾ ਵੱਲੋਂ ਪਾਸ ਹੋਣ ਤੋਂ ਇਕ ਦਿਨ ਬਾਅਦ ਹੀ ਚੁੱਕਿਆ ਹੈ। ਇਸ ਤੋਂ ਪਹਿਲਾਂ ਆਤਿਸ਼ੀ ਕੋਲ ਸਿੱਖਿਆ ਅਤੇ ਊਰਜਾ ਸਮੇਤ 12 ਵਿਭਾਗਾਂ ਦੀ ਜ਼ਿੰਮੇਵਾਰੀ ਹੈ।
ਦਿੱਲੀ ਵਿਧਾਨ ਸਭਾ ਵਿੱਚ ਕੁੱਲ 70 ਵਿਧਾਇਕ ਹਨ। ਅਜਿਹੇ 'ਚ ਉਥੇ ਕੁਲ ਵਿਧਾਇਕਾਂ 'ਚੋਂ ਸਿਰਫ 10 ਫੀਸਦੀ ਨੂੰ ਹੀ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਵੇਲੇ ਮੁੱਖ ਮੰਤਰੀ ਕੇਜਰੀਵਾਲ ਸਮੇਤ ਸੱਤ ਮੰਤਰੀ ਹਨ। ਇਨ੍ਹਾਂ ਵਿੱਚ ਕੈਲਾਸ਼ ਗਹਿਲੋਤ, ਗੋਪਾਲ ਰਾਏ, ਸੌਰਭ ਭਾਰਦਵਾਜ, ਆਤਿਸ਼ੀ ਮਾਰਲੇਨਾ, ਇਮਰਾਨ ਹੁਸੈਨ ਅਤੇ ਰਾਜ ਕੁਮਾਰ ਆਨੰਦ ਸ਼ਾਮਲ ਹਨ।






Login first to enter comments.