Friday, 30 Jan 2026

ਸ਼ਹੀਦ ਉਧਮ ਸਿੰਘ ਨੁੰ ਊਹਨਾ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਦਿਤੀ ਗਈ

ਅੱਜ ਦੇ ਦਿਨ 1940 ਨੂੰ ਜਲਿਆਂਵਾਲਾ ਬਾਗ ਦੇ ਹੱਤਿਆਕਾਂਡ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਜੀ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਨਾਂ ਦੀ ਸ਼ਹਾਦਤ ਦਿਵਸ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਇਸ ਸਬੰਧੀ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਦੀ ਅਣਖ ਦਾ ਦੂਜਾ ਨਾਂ ਹੈ ਸ਼ਹੀਦ ਊਧਮ ਸਿੰਘ ਜੀ। ਜਲ੍ਹਿਆਂਵਾਲੇ ਬਾਗ ‘ਚ ਬੇਦੋਸ਼ਿਆਂ ‘ਤੇ ਹੋਏ ਖ਼ੂਨੀ ਤਸ਼ੱਦਦ ਨੇ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਰਾਹ ਤੇ ਮਕਸਦ ਦੇ ਦਿੱਤਾ। ਪੰਜਾਬ ਤੋਂ ਲੰਡਨ ਜਾ ਕੇ ਆਪਣੇ ਮਕਸਦ ਨੂੰ ਅੰਜਾਮ ‘ਚ ਬਦਲ ਦਿੱਤਾ। ਪੰਜਾਬ ਦੀ ਧਰਤੀ ਦੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਦਿਲੋਂ ਸਿਜਦਾ ਕਰਦਾ ਹਾਂ।


7

Share News

Login first to enter comments.

Latest News

Number of Visitors - 133236