आसमान में हड़कंप! 180 यात्रियों से भरी इंडिगो फ्लाइट की अचानक इमरजेंसी लैंडिंग
ਮਰੀਜ਼ ਨੂੰ ਹਸਪਤਾਲ ਲਿਜਾਂਦੇ ਸਮੇਂ ਸਵਿਫਟ ਕਾਰ ਦੀ ਟਰੱਕ ਨਾਲ ਹੋਈ ਟੱਕਰ
ਟਰੱਕ ਮਾਲਕ ਦੇ ਆਉਣ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ
ਖਬਰਿਸਤਾਨ ਨੈਟਵਰਕ, ਜਲੰਧਰ- ਬੁੱਧਵਾਰ ਰਾਤ ਤਕਰੀਬਨ 9 ਵਜੇ ਸ਼ਹਿਰ ਦੇ ਪਠਾਨਕੋਟ ਚੌਕ 'ਤੇ ਇਕ ਟਰੱਕ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ ਜਿਸ ਵਿਚ ਸਵਿਫਟ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਸਵਿਫਟ ਚਾਲਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕੈਪੀਟਲ ਹਸਪਤਾਲ ਤੋਂ ਐਂਬੂਲੈਂਸ ਵਿਚ ਆਪਣੀ ਨਾਨੀ ਨੂੰ ਲੈ ਕੇ ਪੀ.ਜੀ.ਆਈ. ਚੰਡੀਗੜ੍ਹ ਜਾ ਰਹੇ ਸਨ। ਐਂਬੂਲੈਂਸ ਦੇ ਨਾਲ ਹੀ ਪਿੱਛੇ ਸਵਿਫਟ ਕਾਰ ਪੀ.ਬੀ.ਪੀ6 ਜੇ 0080 ਆ ਰਹੀ ਸੀ।
ਪਠਾਨਕੋਟ ਚੌਕ ਨੇੜੇ ਇਕ ਟਰੱਕ ਐਚ.ਆਰ.55ਟੀ9197 ਨੇ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਸਵਿਫਟ ਕਾਰ ਦਾ ਫਰੰਟ ਸਾਈਡ ਟੁੱਟ ਗਿਆ। ਜਿਸ ਕਾਰਨ ਸਵਿਫਟ ਕਾਰ ਦੇ ਮਾਲਕ ਨੂੰ ਤਕਰੀਬਨ 35 ਹਜ਼ਾਰ ਦਾ ਨੁਕਸਾਨ ਹੋ ਗਿਆ।
ਮੌਕੇ 'ਤੇ ਹੀ ਪੁਲਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ 8 ਦੇ ਡਿਊਟੀ ਅਫਸਰ ਨਿਰਮਲ ਸਿੰਘ (ਏ.ਐੱਸ.ਆਈ.) ਘਟਨਾ ਵਾਲੀ ਥਾਂ 'ਤੇ ਪਹੁੰਚੀ। ਉਥੇ ਹੀ ਟਰੱਕ ਡਰਾਈਵਰ ਹਰਜੀਤ ਸਿੰਘ ਜੋ ਕਿ ਯੂ.ਪੀ. ਦਾ ਰਹਿਣ ਵਾਲਾ ਹੈ ਉਸ ਦਾ ਕਹਿਣਾ ਹੈ ਕਿ ਉਹ ਪਠਾਨਕੋਟ ਤੋਂ ਦਿੱਲੀ ਖਾਲੀ ਟਰੱਕ ਲੈ ਕੇ ਜਾ ਰਿਹਾ ਸੀ। ਪਠਾਨਕੋਟ ਚੌਕ ਨੇੜੇ ਪਿੱਛੇ ਤੋਂ ਇਕ ਸਵਿਫਟ ਕਾਰ ਡਰਾਈਵਰ ਸਾਈਡ ਵੱਲ ਤੋਂ ਆ ਰਿਹਾ ਸੀ। ਜਿਸ ਕਾਰਣ ਟਰੱਕ ਦੀ ਸਵਿਫਟ ਕਾਰ ਨਾਲ ਟੱਕਰ ਹੋ ਗਈ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਇਹ ਟੱਕਰ ਅਚਾਨਕ ਹੋਈ ਹੈ, ਜਿਸ ਵਿਚ ਉਸ ਦੀ ਕੋਈ ਗਲਤੀ ਨਹੀਂ ਹੈ।
ਇਸ ਘਟਨਾ ਦੇ ਬਾਰੇ ਵਿਚ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਜਾ ਕੇ ਉਨ੍ਹਾਂ ਨੇ ਜਾਂਚ ਕੀਤੀ। ਜਿਸ ਤੋਂ ਬਾਅਦ ਦੋਵੇਂ ਟਕਰਾਈਆਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਥਾਣੇ ਲਿਜਾਇਆ ਗਿਆ। ਟਰੱਕ ਡਰਾਈਵਰ ਦੇ ਮਾਲਕ ਨੂੰ ਵ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਗਈ। ਅੱਗੇ ਦੀ ਕਾਰਵਾਈ ਟਰੱਕ ਮਾਲਕ ਦੇ ਥਾਣੇ ਆਉਣ ਤੋਂ ਬਾਅਦ ਕੀਤੀ ਜਾਵੇਗੀ।





