10 ਮਈ ਨੂੰ ਜਲੰਧਰ ਵਿਚ ਹੋਈ ਸੀ ਜ਼ਿਮਨੀ ਚੋਣ
ਖਬਰਿਸਤਾਨ ਨੈਟਵਰਕ, ਜਲੰਧਰ- ਲੋਕ ਸਭਾ ਵਿਚ ਅੱਜ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਅੱਜ ਸੁਸ਼ੀਲ ਕੁਮਾਰ ਰਿੰਕੂ ਨੇ ਸੰਸਦ ਵਿਚ ਸਹੁੰ ਚੁੱਕੀ। ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰੇ ਨੇਤਾਵਾਂ ਨੇ ਮਿਲ ਕੇ ਸ਼ਰਧਾਂਜਲੀ ਦਿੱਤੀ।
ਜ਼ਿਮਨੀ ਚੋਣ ਅਤੇ ਲੋਕ ਸਭਾ ਸੈਸ਼ਨ ਵਿਚਾਲੇ ਲਗਭਗ 2 ਮਹੀਨੇ ਦਾ ਫਰਕ ਹੋਣ ਕਾਰਨ ਸੁਸ਼ੀਲ ਰਿੰਕੂ ਰਸਮੀ ਤੌਰ 'ਤੇ ਸੰਸਦ ਮੈਂਬਰ ਦੀ ਸਹੁੰ ਨਹੀਂ ਚੁੱਕ ਸਕੇ ਸਨ। ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਉਹ ਜਨਤਾ ਦੇ ਕੰਮ ਕਰਵਾਉਣ ਵਿਚ ਲੱਗੇ ਹੋਏ ਸਨ। ਹਾਲਾਂਕਿ ਉਹ ਸੰਸਦ ਸਰਕਾਰੀ ਬੈਠਕਾਂ ਵਿਚ ਸ਼ਾਮਲ ਹੁੰਦੇ ਰਹੇ ਹਨ।
ਆਮ ਆਦਮੀ ਪਾਰਟੀ ਦੀ ਹੁਣ ਲੋਕ ਸਭਾ ਵਿਚ ਵੀ ਐਂਟਰੀ ਹੋ ਗਈ ਹੈ। ਸੁਸ਼ੀਲ ਕੁਮਾਰ ਰਿੰਕੂ ਦੇ ਸਹੁੰ ਚੁੱਕਦਿਆਂ ਹੀ ਲੋਕ ਸਭਾ ਵਿਚ ਆਮ ਆਦਮੀ ਪਾਰਟੀ ਦਾ ਇਕ ਸੰਸਦ ਮੈਂਬਰ ਹੋ ਗਿਆ ਹੈ। ਰਾਜ ਸਭਾ ਵਿਚ ਤਾਂ ਆਮ ਆਦਮੀ ਪਾਰਟੀ ਦੇ ਕਈ ਸੰਸਦ ਮੈਂਬਰ ਹਨ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕ ਸਭਾ ਵਿਚ ਕੋਈ ਵੀ ਸੰਸਦ ਮੈਂਬਰ ਆਪ ਦਾ ਨਹੀਂ ਰਹਿ ਗਿਆ ਸੀ।






Login first to enter comments.