लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਤਰਨ ਤਾਰਨ- ਹੜ੍ਹਾਂ ਕਾਰਣ ਪੰਜਾਬ ਦੇ ਕਈ ਇਲਾਕੇ ਦੇ ਪਿੰਡਾਂ ਵਿਚ ਭਾਰੀ ਨੁਕਸਾਨ ਹੋ ਚੁੱਕਾ ਹੈ। ਇਸੇ ਤਰਾਂ ਅੱਜ ਜਾਣਕਾਰੀ ਮਿਲੀ ਹੈ ਕਿ ਤਰਨ ਤਾਰਨ 'ਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਦੱਸ ਦੇਈਏ ਕਿ ਖਡੂਰ ਸਾਹਿਬ ਦੇ ਪਿੰਡ ਮੁੰਡਾਪਿੰਡ ਨੇੜੇ ਬਿਆਸ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ। ਇਸ ਕਾਰਨ ਨੇੜਲੇ 3 ਪਿੰਡਾਂ ਵਿਚ ਹੜ੍ਹ ਆਉਣ ਦਾ ਖਤਰਾ ਵੱਧ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਖੇਤਾਂ ਵਿੱਚ ਕਈ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਪਿੰਡ ਵਾਸੀ ਆਪਣੇ ਪੱਧਰ ’ਤੇ ਬੰਨ੍ਹ ਨੂੰ ਦੁਬਾਰਾ ਬਣਾਉਣ ਵਿੱਚ ਲੱਗੇ ਹੋਏ ਹਨ।
ਇਸੇ ਤਰਾਂ ਦੱਸ ਦੇਈਏ ਕਿ ਮਾਨਸਾ 'ਚ ਲੋਕਾਂ ਦੇ ਹੜ੍ਹ ਦੇ ਪਾਣੀ ਵਿਚ ਰੁੜਨ ਦੀਆਂ ਖਬਰਾਂ ਵਿਚਕਾਰ ਪਾਣੀ ਭਰੀਆਂ ਥਾਵਾਂ 'ਤੇ ਸੈਲਫੀ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਾਨਸਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇਹ ਪਾਬੰਦੀ ਲਗਾਈ ਹੈ। ਇਨਾਂ ਹੁਕਮਾਂ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਸੇਮ ਵਾਲੇ ਖੇਤਰ, ਟੁੱਟੇ ਬੰਨ੍ਹ, ਪੁਲ ਅਤੇ ਨਦੀ ਨਾਲਿਆਂ 'ਤੇ ਮੋਬਾਈਲ ਤੋਂ ਸੈਲਫੀ ਨਹੀਂ ਲਈ ਜਾਵੇਗੀ। ਇਹ ਹੁਕਮ 31 ਜੁਲਾਈ ਤੱਕ ਲਾਗੂ ਰਹੇਗਾ।






Login first to enter comments.