Friday, 30 Jan 2026

ਆਪ ਆਦਮੀ ਪਾਰਟੀ ਦੇ ਨੇਤਾ ਕਰ ਰਹੇ ਹਨ ਸੱਤਾ ਦਾ ਦੁਰਪ੍ਰਯੋਗ: ਰਜਿੰਦਰ ਬੇਰੀ

ਮਾਮਲਾ ਐਸ ਐਚ ਓ ਡਵੀਜ਼ਨ ਨੰ.7 ਨੂੰ ਲਾਈਨ ਹਾਜ਼ਰ ਕਰਨ ਦਾ 

ਜਲੰਧਰ ਅੱਜ ਮਿਤੀ 11 ਜੂਨ (ਸੋਨੂੰ) :ਕੱਲ੍ਹ ਜੋ ਜਲੰਧਰ ਦੇ ਡਵੀਜਨ ਨੰ 7 ਦੇ ਇੰਚਾਰਜ ਨੂੰ ਪਹਿਲਾ ਥਾਣੇ ਆ ਕੇ ਧਮਕੀਆਂ ਦਿਤੀਆ ਗਈਆਂ ਅਤੇ ਫਿਰ ਲਾਈਨ ਹਾਜ਼ਰ ਕਰ ਦਿੱਤਾ ਗਿਆ । ਇਸ ਦੇ ਸੰਬੰਧ ਵਿੱਚ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਇਕ ਚੋਰੀ ਦੇ ਕੇਸ ਵਿੱਚ ਐਸ ਐਚ ਓ ਵਲੋ ਤਫਤੀਸ਼ ਕਰਨ ਲਈ ਜਿਹੜੇ ਬੰਦੇ ਲਿਆਂਦੇ ਗਏ ਸਨ, ਉਨਾਂ ਦੀ ਆਪ ਦੇ ਨੇਤਾ ਦੇ ਨੇੜਲੇ ਰਿਸ਼ਤੇਦਾਰ ਸਨ । ਜਦ ਉਹ ਆਪ ਦੇ ਨੇਤਾ ਉਨਾਂ ਵਿਅਕਤੀਆ ਦੀ ਪੈਰਵਾਈ ਕਰਨ ਆਏ ਤਾਂ ਐਸ ਐਚ ਓ ਨੇ ਕਿਹਾ ਕਿ ਮੈਨੂੰ ਤਫ਼ਤੀਸ਼ ਕਰਨ ਦਿਓ ਜੇਕਰ ਇਹ ਕਸੂਰਵਾਰ ਹੋਣਗੇ ਤਾਂ ਮੈਂ ਪਰਚਾ ਦਰਜ ਕਰਾਂਗਾਂ ਨਹੀ ਤਾਂ ਛਡ ਦੇਵਾਂਗਾ । ਪਰ ਉਸ ਸਮੇਂ ਆਮ ਆਦਮੀ ਪਾਰਟੀ ਦਾ ਨੇਤਾ ਉੱਥੇ ਥਾਣਾ ਇੰਚਾਰਜ ਨੂੰ ਧਮਕੀਆਂ ਦੇਣ ਲੱਗ ਪਿਆ ਕਿ ਤੇਰੀ 10 ਮਿੰਟਾਂ ਵਿਚ ਬਦਲੀ ਕਰਵਾ ਦੇਵਾਂਗੇ ਅਤੇ ਆਪ ਦੇ ਨੇਤਾ ਨੇ ਸਤਾ ਦਾ ਦੁਰਪ੍ਰਯੋਗ ਕਰਦਿਆ ਹੋਇਆ, ਥਾਣਾ ਇੰਚਾਰਜ ਨੂੰ ਲਾਈਨ ਹਾਜ਼ਰ ਕਰਵਾ ਦਿੱਤਾ । ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੋਣਾਂ ਤੋ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਸਾਡੀ ਸਰਕਾਰ ਬਣਾਓ ਤਾਂ ਥਾਣਿਆ ਦੇ ਕੰਮਾਂ ਵਿੱਚ ਕੋਈ ਦਖ਼ਲਅੰਦਾਜ਼ੀ ਨਹੀ ਹੋਵੇਗੀ ਪਰ ਅੱਜ ਆਪ ਦੇ ਨੇਤਾ ਸ਼ਰੇਆਮ ਥਾਣਿਆਂ ਵਿੱਚ ਆ ਕੇ ਪੁਲਿਸ ਨੂੰ ਧਮਕਿਆਂ ਦੇ ਰਹੇ ਹਨ ਅਤੇ ਬਦਲੀਆਂ ਕਰਵਾ ਰਹੇ ਅਤੇ ਕਾਨੂੰਨ ਨੂੰ ਕੰਮ ਨਹੀ ਕਰਨ ਦਿੱਤਾ ਜਾ ਰਿਹਾ ਸ਼ਰੇਆਮ ਥਾਣਿਆਂ ਵਿੱਚ ਜਾ ਕੇ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ । ਸੀਨੀਅਰ ਅਫਸਰਾਂ ਨੂੰ ਵੀ ਦੇਖਣਾ ਚਾਹੀਦਾ ਹੈ ਤੇ ਬਿਨਾਂ ਕਿਸੇ ਰਾਜਨੀਤਿਕ ਦਬਾਅ ਤੋਂ ਲੋਕਾਂ ਦੇ ਕੰਮ ਕਰਨੇ ਚਾਹੀਦੇ ਹਨ ਅਤੇ ਜੋ ਗਲਤ ਹਨ ਉਨਾਂ ਨੂੰ ਉਨਾ ਦੀ ਗਲਤੀ ਅਨੁਸਾਰ ਉਨਾ ਨੂੰ ਸਜਾ ਦੇਣੀ ਚਾਹੀਦੀ ਹੈ ਨਾ ਕਿ ਆਪਣੇ ਹੀ ਅਧਿਕਾਰੀ ਉਪਰ ਕਾਰਵਾਈ ਕਰ ਦਿੱਤੀ ਸੀ । ਕੀ ਲੋਕਾਂ ਨੇ ਇਹੋ ਜਿਹੇ ਕੰਮ ਕਰਨ ਲਈ, ਸੱਤਾ ਦਾ ਦੁਰਪ੍ਰਯੋਗ ਕਰਨ ਲਈ ਆਮ ਆਦਮੀ ਪਾਰਟੀ ਨੂੰ ਵੋਟਾ ਪਾ ਕੇ ਆਪ ਦੀ ਸਰਕਾਰ ਬਣਾਈ ਸੀ ਕਿ ਇੰਨਾ ਦੇ ਨੇਤਾ ਥਾਣਿਆ ਵਿੱਚ ਜਾ ਕੇ ਅਫਸਰਾਂ ਨੂੰ ਧਮਕੀਆਂ ਦੇਣ ਅਤੇ ਬਦਲੀਆ ਕਰਵਾਉਣ । ਲੋਕ ਵੀ ਅੱਜ ਸੋਚ ਰਹੇ ਹਨ ਕਿ ਇਹ ਅਸੀ ਕਿਹੋ ਜਿਹਾ ਬਦਲਾਅ ਲੈ ਆਏ ਆ |


120

Share News

Login first to enter comments.

Latest News

Number of Visitors - 133247