Friday, 30 Jan 2026

ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਵੱਲੋਂ ਮੁੱਖ ਮੰਤਰੀ ਪੰਜਾਬ ਮਿਲ ਕੇ ਡੰਪ ਖਤਮ ਕਰਨ ਦੀ ਕੀਤੀ  ਮੰਗ ।  

ਮਾਡਲ ਟਾਊਨ ਸ਼ਮਸ਼ਾਨ ਘਾਟ ਜਲੰਧਰ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਵੱਲੋਂ ਮੁੱਖ ਮੰਤਰੀ ਪੰਜਾਬ ਮਿਲ ਕੇ ਡੰਪ ਖਤਮ ਕਰਨ ਦੀ ਕੀਤੀ  ਮੰਗ ।  

ਜਲੰਧਰ(  )- ਅੱਜ ਮਿਤੀ 03 ਮਈ 2023 ਦਿਨ ਬੁੱਧਵਾਰ ਨੂੰ ਜੁਆਇੰਟ ਐਕਸ਼ਨ ਮਾਡਲ ਟਾਊਨ ਜਲੰਧਰ ਦਾ 6 ਮੈਂਬਰੀ ਵਫ਼ਦ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਮ ਪਾਰਟੀ ਪੰਜਾਬ ਦੇ ਸੀਨੀਅਰ ਲੀਡਰ ਜਗਬੀਰ ਸਿੰਘ ਬਰਾੜ ਦੀ ਅਗਵਾਈ ਵਿੱਚ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਮਿਲਿਆ । ਇਹ ਜਾਣਕਾਰੀ ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਜੁਆਇੰਟ ਐਕਸ਼ਨ ਮਾਡਲ ਟਾਊਨ ਜਲੰਧਰ ਵੱਲੋਂ ਦੱਸਿਆ ਗਿਆ । ਜੁਆਇੰਟ ਐਕਸ਼ਨ ਮਾਡਲ ਟਾਊਨ ਜਲੰਧਰ ਦੇ ਵਫ਼ਦ ਨੇ ਮੁੱਖ ਮੰਤਰੀ ਜੀ ਨੂੰ ਜਲਦ ਤੋਂ ਜਲਦ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਪੂਰਨ ਤੋਰ ਤੇ ਬੰਦ ਕਰਾਉਣ ਲਈ ਬੇਨਤੀ ਕੀਤੀ । ਮੁੱਖ ਮੰਤਰੀ ਜੀ ਨੇ ਭਰੋਸਾ ਦਿੱਤਾ ਹੈ ਜਲਦ ਤੋ ਜਲਦ ਸ਼ਹਿਰ ਦੇ ਸਾਰੇ ਕੂੜੇ ਦੇ ਡੰਪਾ ਨੂੰ ਖਤਮ ਕਰ ਦਿੱਤਾ ਜਾਵੇਗਾ। ਜਲੰਧਰ ਸ਼ਹਿਰ ਨੂੰ ਖੂਬਸੂਰਤ ਬਣਾ ਦਿੱਤਾ ਜਾਵੇਗਾ। ਇਸ ਮੋਕੇ ਤੇ ਜਸਵਿੰਦਰ ਸਿੰਘ ਸਾਹਨੀ ਸ਼੍ਰੀ ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਆਰ ਪੀ ਗੰਭੀਰ , ਕਰਨਲ ਅਮਰੀਕ ਸਿੰਘ  ਮੋਜਦੂ  ਸਨ।


10

Share News

Login first to enter comments.

Latest News

Number of Visitors - 133802