ਲੋਕਲ ਬਾਡੀ ਮੰਤਰੀ ਦੇ ਦੁਰੀ ਤੇ ਅਬਾਦਪੁਰਾ ਦੀ ਕਵਰਾਂ ਵਾਲੀ ਗਲੀ ਦਾ ਸੀਵਰ ਵੀ ਨਗਰ ਨਿਗਮ ਠੀਕ ਨਾ ਕਰਵਾ ਸਕੇ ।
ਜਲੰਧਰ ਅੱਜ ਮਿਤੀ 03 ਸਿਤੰਬਰ (ਸੋਨੂ ਬਾਈ) : ਅਬਾਦਪੁਰਾ ਨਕੋਦਰ ਰੋਡ ਦੀ ਕਵਰਾਂ ਵਾਲੀ ਗਲੀ ਦਾ ਸੀਵਰ ਤਕਰੀਬਨ 1 ਸਾਲ ਤੋਂ ਬੰਦ ਪਿਆ ਹੈ ਅਤੇ ਸੀਵਰ ਦਾ ਪਾਣੀ ਸੜਕ ਤੇ ਤੁਰਿਆ ਫਿਰਦਾ ਜਿਸ ਨਾਲ ਕੇਵਲ ਲੰਗਣ ਵਾਲੇਆਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈੰਦਾ ਹੈ ਖ਼ਾਸ ਕਰਕੇ ਸਕੁਲ ਜਾਣ ਵਾਲੇ ਬੱਚਿਆਂ ਨੂੰ ਔਖ ਹੁੰਦੀ ਹੈ। ਕਈ ਬਾਰ ਨਿਗਮ ਦੇ ਮਾਡਲ ਟਾਊਨ ਜ਼ੋਨ ਵਿੱਚ ਇਸ ਦੀ ਸ਼ਿਕਾਇਤ ਕਰ ਚੁੱਕੇ ਅਤੇ ਅਫ਼ਸਰਾਂ ਦੇ ਨੇਟਿਸ ਵਿੱਚ ਲਿਆਉੰਦਾ ਗਿਆ ਪਰ ਕੋਈ ਸੁੰਨਵਾਈ ਨਹੀਂ ਹੋਈ , ਇੱਥੇ ਇਹ ਦੱਸਣਾ ਵੀ ਜਰੁਰੀ ਹੈ ਕਿ ਇਹ ਗਲੀ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦਾ 1 ਕਿਲੋਮੀਟਰ ਦੀ ਦੁਰੀ ਤੇ ਹੈ।
ਇਸ ਨੂੰ ਲੈਕੇ ਅੱਜ ਇਲਾਕਾ ਨਵਾਸੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਹੁਣ ਵੀ ਕੰਮ ਨਾ ਹੋਇਆ ਤਾਂ ਨਗਰ ਨਿਗਮ ਜਾ ਕੇ ਮੁਜਾਹਿਰਾ ਕਰਨ ਦਾ ਇਲਾਨ ਕੀਤਾ. ਇਸ ਮੋਕੇ ਤੇ ਸੰਜੀਵ ਗੁਪਤਾ, ਸਨੀ, ਪ੍ਰਦੀਪ ਭਾਰਦਵਾਜ, ਨਰਿੰਦਰ ਕਾਕੁ, ਸੀਮਾ , ਬਲਵੀਰ, ਰਾਜਨ, ਆਦ ਹਾਜਿਰ ਸਨ ।






Login first to enter comments.