Saturday, 31 Jan 2026

ਪਵਨ ਟੀਨੂੰ 13 ਮਈ ਨੂੰ  ਦਾਖਲ ਕਰਨਗੇ ਨਾਮਜ਼ਦਗੀ ਕਾਗਜ਼

ਪਵਨ ਟੀਨੂੰ 13 ਮਈ ਨੂੰ  ਦਾਖਲ ਕਰਨਗੇ ਨਾਮਜ਼ਦਗੀ ਕਾਗਜ਼
* ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਵਿਸ਼ੇਸ਼ ਤੌਰ 'ਤੇ ਪੁੱਜਣਗੇ
* ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਕਚਿਹਰੀ ਚੌਂਕ ਹੋਏਗਾ
ਜਲੰਧਰ, 11 ਮਈ (ਵਿਕਰਂਤ ਮਗਾਨ) - ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਘਰਸ਼ੀਲ ਤੇ ਸੁਲਝੇ ਉਮੀਦਵਾਰ  ਪਵਨ ਟੀਨੂੰ 13 ਮਈ ਦਿਨ ਸੋਮਵਾਰ ਨੂੰ  ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣਗੇ | ਇਸ ਮੌਕੇ ਪੰਜਾਬ ਦੀ ਹੁਕਮਰਾਨ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਵਿਸ਼ੇਸ਼ ਤੌਰ 'ਤੇ ਪੁੱਜਣਗੇ |
ਪਵਨ ਟੀਨੂੰ ਦੀ ਹਿਮਾਇਤ ਵਿੱੱਚ ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਕਚਿਹਰੀ ਚੌਕ ਜਲੰਧਰ ਵਿਖੇ ਸਵੇਰੇ 9.30 ਵਜੇ ਜੁੜੇਗਾ | ਇਸ ਮੌਕੇ ਜਲੰਧਰ ਲੋਕ ਸਭਾ ਹਲਕੇ ਦੀਆਂ ਸਾਰੇ ਅਸੰਬਲੀ ਹਲਕਿਆਂ ਤੋਂ ਵਿਧਾਇਕ, ਹਲਕਾ ਇੰਚਾਰਜ, ਚੇਅਰਮੈਨ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ, ਬਲਾਕ ਪ੍ਰਧਾਨ, ਕੌਂਸਲਰ ਤੇ ਹੋਰ ਵੱਡੀ ਗਿਣਤੀ ਵਿੱਚ ਹਿਮਾਇਤੀ ਪੁਜਣਗੇ | 


49

Share News

Login first to enter comments.

Latest News

Number of Visitors - 136280