Saturday, 31 Jan 2026

ਸੁਖਮਿਦਰ ਸਿੰਘ ਰਾਜਪਾਲ ਦੇ ਨਜਦਿਕੀਆਂ ਨੂੰ ਮਿਲੀਆਂ ਅਹਿਮ ਜਿੰਮੇਵਾਰੀ  ਯੂਥ ਅਕਾਲੀ ਦਲ ਦੇ  ਕੌਮੀ ਜਨਰਲ ਸਕੱਤਰ ਬਣੇ ਨਿਰਵੈਰ ਸਿੰਘ ਸਾਜਨ ਅਤੇ ਸੀਨੀਅਰ ਮੀਤ ਪ੍ਰਧਾਨ ਬਣੇ ਦੀਪ ਸਿੰਘ ਰਾਠੌਰ      

ਸੁਖਮਿਦਰ ਸਿੰਘ ਰਾਜਪਾਲ ਦੇ ਨਜਦਿਕੀਆਂ ਨੂੰ ਮਿਲੀਆਂ ਅਹਿਮ ਜਿੰਮੇਵਾਰੀ 
ਯੂਥ ਅਕਾਲੀ ਦਲ ਦੇ  ਕੌਮੀ ਜਨਰਲ ਸਕੱਤਰ ਬਣੇ ਨਿਰਵੈਰ ਸਿੰਘ ਸਾਜਨ ਅਤੇ ਸੀਨੀਅਰ ਮੀਤ ਪ੍ਰਧਾਨ ਬਣੇ ਦੀਪ ਸਿੰਘ ਰਾਠੌਰ                  

 × ਲੋਕ ਸਭਾ ਚੋਣਾਂ ਵਿੱਚ ਅਹਿਮ ਰੋਲ ਅਦਾ ਕਰੇਗਾ ਯੂਥ ਅਕਾਲੀ ਦਲ -: ਸਾਜਨ ਚਾਵਲਾ , ਦੀਪ ਸਿੰਘ  

  ਜਲੰਧਰ ਅਜ 04 ਅਪ੍ਰੈਲ (ਵਿਕਰਾਂਤ ਮਦਾਨ) ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ੍ਰ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਇਸ ਵਾਰੀ ਯੂਥ ਅਕਾਲੀ ਦਾ ਅਹਿਮ ਰੋਲ ਅਦਾ ਕਰੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਬਣੇ ਕੌਮੀ ਜਨਰਲ ਸਕੱਤਰ ਸ੍ਰ ਨਿਰਵੈਰ ਸਿੰਘ ਸਾਜਨ ਚਾਵਲਾ ਨੇ ਕੀਤਾ  ਓਨਾ ਨਾਲ ਦੀਪ ਸਿੰਘ ਰਾਠੌਰ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ । ਓਨਾ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ  ਸੁਖਬੀਰ ਸਿੰਘ ਬਾਦਲ  ਅਗਵਾਈ ਹੇਠ ਪੰਜਾਬ ਨਿਕਲ ਰਹੀ ਪੰਜਾਬ ਬਚਾਓ ਯਾਤਰਾ ਨੂੰ ਪੂਰੇ ਪੰਜਾਬ ਵਾਸੀਆਂ ਵਲੋ ਡਟਵਾਂ ਸਹਿਯੋਗ ਤੇ ਸਮਰਥਨ ਮਿਲ ਰਿਹਾ ਹੈ , ਪੰਜਾਬ ਵਾਸੀ ਖ਼ਾਸ ਕਰਕੇ ਪੰਜਾਬ ਦਾ ਨੌਜਵਾਨ ਵਰਗ ਖੁਲ ਜਿਸ ਤਰਾ ਨਾਲ ਚਲ ਰਿਹਾ ਹੈ ਓਸ ਨੂੰ ਵੇਖਕੇ ਲਗਦਾ ਹੈ ਕਿ ਅਕਾਲੀ ਦਲ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਤੇ ਸ਼ਾਨਦਾਰ ਜਿੱਤ ਹਾਸਲ ਕਰੇਗਾ |   ਸਾਜਨ ਤੇ ਰਾਠੌਰ ਨੇ ਕਿਹਾ ਕਿ ਜਿਸ ਤਰਾ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਚੂਠ ਬੋਲਕੇ , ਚੂਠੇ ਵਾਦੇ ਕਰਕੇ , ਹਫਤੇ ਵਿੱਚ ਨਸ਼ੇ ਖਤਮ ਕਰਨ ਵਰਗੇ ਵਾਅਦੇ ਕਰਕੇ ਸਰਕਾਰ ਬਣਾਈ ਸੀ, ਓਨਾ ਵਿੱਚੋ ਅਜੇ ਤਕ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ , ਓਨਾ ਕਿਹਾ ਕਿ ਪੰਜਾਬ ਵਾਸੀ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰਨ ਲੱਗ ਪਏ ਹਨ , ਓਨਾ ਕਿਹਾ ਕਿ ਪੰਜਾਬ ਵਾਸੀ ਬੜੀ ਬੇਸਬਰੀ ਨਾਲ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦਾ ਇੰਤਜਾਰ ਕਰ ਰਹੇ ਕਰ ਰਹੇ ਹਨ , ਤਾਂ ਕਿ ਏਨਾ ਝੂਠੇ ਨੂੰ ਸਬਕ ਸਿਖਾ ਸਕਣ |                                   ਸਾਜਨ ਅਤੇ ਰਾਠੌਰ ਨੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ,ਸ. ਬਿਕਰਮ ਸਿੰਘ ਮਜਿਠਾ , ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ ਸਰਬਜੀਤ ਸਿੰਘ ਝਿੰਜਰ ਅਤੇ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਦਾ ਆਪਣੀ ਨਿਯੁਕਤੀ ਲਈ ਧੰਨਵਾਦ ਕਰਦੇ ਹੋਏ ਪਾਰਟੀ ਜਿੱਤੇ ਵੀ ਸਾਡੀ ਡਿਊਟੀ ਲਗਾਏਗੀ ਅਸੀ ਪੂਰੀ ਤਨਦੇਹੀ ਨਾਲ ਨਿਬਹਵਾਂਗੇ |


19

Share News

Login first to enter comments.

Latest News

Number of Visitors - 135683