ਮੋਹਿੰਦਰ ਭਗਤ ਵੱਲੋਂ ਜਲੰਧਰ ਵੈਸਟ ਦੇ ਵਾਰਡ 53 ਤੇ 54 ਵਿੱਚ ਮੀਂਹ ਨਾਲ ਪ੍ਰਭਾਵਿਤ ਘਰਾਂ ਦਾ ਨਿਰੀਖਣ ਕੀਤਾ ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6,500 ਰੁਪਏ ਮੁਰੰਮਤ ਲਈ ਅਤੇ 1.20 ਲੱਖ ਰੁਪਏ ਪੂਰੀ ਤਰ੍ਹਾਂ ਟੁੱਟੇ ਮਕਾਨਾਂ ਲਈ ਮੁਹੱਈਆ ਕਰਵਾਏ ਜਾਣਗੇ

 

ਜਲੰਧਰ, 7 ਸਤੰਬਰ (ਸੋਨੂੰ) : ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਅੱਜ ਜਲੰਧਰ ਵੈਸਟ ਦੇ ਵਾਰਡ ਨੰਬਰ 53 ਅਤੇ 54 ਵਿੱਚ ਉਹਨਾਂ ਘਰਾਂ ਦਾ ਨਿਰੀਖਣ ਕੀਤਾ ਜਿਹੜੇ ਪਿਛਲੇ ਦਿਨਾਂ ਹੋਈ ਤੇਜ਼ ਬਾਰਿਸ਼ ਕਾਰਨ ਨੁਕਸਾਨਗ੍ਰਸਤ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਜ਼ਰੂਰ ਦਿੱਤੀ ਜਾਵੇਗੀ।

ਸ਼੍ਰੀ ਭਗਤ ਨੇ ਦੱਸਿਆ ਕਿ ਜਿਹੜੇ ਘਰਾਂ ਨੂੰ ਹਿੱਸੇਵਾਰ ਨੁਕਸਾਨ ਹੋਇਆ ਹੈ, ਉਹਨਾਂ ਨੂੰ 6,500 ਰੁਪਏ ਘਰ ਦੀ ਮੁਰੰਮਤ ਲਈ ਦਿੱਤੇ ਜਾਣਗੇ।
ਜਿਨ੍ਹਾਂ ਪਰਿਵਾਰਾਂ ਦੇ ਘਰ ਪੂਰੀ ਤਰ੍ਹਾਂ ਟੁੱਟ ਗਏ ਹਨ, ਉਹਨਾਂ ਨੂੰ 1 ਲੱਖ 20 ਹਜ਼ਾਰ ਰੁਪਏ ਦੀ ਸਹਾਇਤਾ ਰਕਮ ਦਿੱਤੀ ਜਾਵੇਗੀ।

ਇਸ ਮੌਕੇ ਕਈ ਨਾਮਵਰ ਸ਼ਖਸੀਅਤਾਂ ਵੀ ਮੌਜੂਦ ਸਨ, ਜਿਨ੍ਹਾਂ ਵਿੱਚ—ਸੀਨੀਅਰ ਐਡਵੋਕੇਟ ਸੰਦੀਪ ਵਰਮਾ, ਸੀਨੀਅਰ ਵਰਕਰ ਕਮਲ ਲੋਚ, ਕਾਲਾ ਪ੍ਰਧਾਨ, ਪ੍ਰਿੰਸ ਚੌਹਾਨ, ਸਨੀ ਹੰਸ, ਸੋਨੂ, ਵਿਨੋਦ ਬਿੰਟਾ, ਸੁੰਦਰੀ, ਆਸ਼ਾ ਮਹਿਰਾ ਸਮੇਤ ਹੋਰ ਗਣਮਾਨਯ ਲੋਕ ਸ਼ਾਮਲ ਸਨ।

64

Share News

Login first to enter comments.

Related News

Number of Visitors - 107974