ਜਲੰਧਰ ਅੱਜ ਮਿਤੀ 26 ਅਪ੍ਰੈਲ : ਇੱਜ਼ਤ ਮਾਣ ਸਿਰਫ਼ ਵਫਾਦਾਰੀ ਨਾਲ ਹੀ ਮਿਲਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਕੈਟ ਦੇ ਕੋਆਰਡੀਨੇਟਰ ਅਤੇ ਪੰਜਾਬ ਕਾਂਗਰਸ ਦੇ ਸਪੋਕਸਮੈਨ ਡਾ ਕਰਨ ਸੋਨੀ ਨੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਵਫਾਦਾਰੀ ਨਿਭਾਉਣੀ ਹੈ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਧੋਖਾ ਦੇਣ ਵਾਲਿਆਂ ਨੂੰ ਕੋਸਦੀਆ ਰਹਿਣਗੀਆਂ। ਕਿਉਂਕਿ ਯੋਧੇ ਮੈਦਾਨ ਛੱਡ ਦੇ ਭੱਜਣ ਦੀ ਬਜਾਏ ਮੈਦਾਨ ਵਿੱਚ ਲੜਨਾ ਪਸੰਦ ਕਰਦੇ ਹਨ। ਇਤਿਹਾਸ ਪੜ੍ਹ ਕੇ ਵੇਖ ਲਓ ਉਨ੍ਹਾਂ ਲੀਡਰਾਂ ਤੇ ਵਰਕਰਾਂ ਦੀ ਪਹਿਚਾਣ ਹੁੰਦੀ ਹੈ ਜੋ ਲੋੜ ਵੇਲੇ ਪਾਰਟੀ ਦੇ ਕੰਮ ਆਉਂਦੇ ਹਨ । ਡਾ ਕਰਨ ਸੋਨੀ ਨੇ ਅਪੀਲ ਕੀਤੀ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਸਭ ਦੇ ਸਾਥ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਪ੍ਰਸ਼ਨ ਪੁੱਛਣਗੀਆਂ ਕਿ ਜਦੋਂ ਪਾਰਟੀ ਨੂੰ ਤੁਹਾਡੇ ਸਾਥ ਦੀ ਲੋੜ ਸੀ ਤੁਸੀਂ ਕੀ ਕਰ ਰਹੇ ਸੀ ਇਸ ਲਈ ਆਓ ਆਪਾਂ ਸਾਰੇ,ਰਲ ਕੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਇੱਕਠੇ ਹੋ ਕੇ ਹੰਭਲਾ ਮਾਰੀਏ

Login first to enter comments.