*ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ, ਚੀਮਾ ਆਦਿ ਮੌਜੂਦ ਸਨ*
ਅੱਜ *ਜਲੰਧਰ 21 ਅਪ੍ਰੈਲ (ਵਿਕਰਾਂਤ ਮਦਾਨ) : ਹਲਕਾ ਆਦਮਪੁਰ ਦੇ ਪਿੰਡ ਜੈਤੇਵਾਲੀ ਵਿਖੇ ਸਥਿਤ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਮੀਤ ਪ੍ਰਧਾਨ ਭਾਜਪਾ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਉਨ੍ਹਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਗਾਮੀ ਲੋਕ ਸਭਾ ਚੋਣਾਂ 'ਚ ਜਿੱਤ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ ਪ੍ਰਧਾਨ ਭਾਜਪਾ ਮੰਡਲ ਪਾਤਰਾ, ਪਰਮਜੀਤ ਪੰਮਾ ਜੌਹਲ, ਸੁੱਖਵਿੰਦਰ ਸਿੰਘ ਚੀਮਾ, ਸਰਪੰਚ ਰਛਪਾਲ ਸਿੰਘ ਫੌਜੀ, ਨਾਗਰ ਸਿੰਘ ਚਾਹਲ, ਜਸਪਾਲ ਦਿਉਲ, ਸੁਰਿੰਦਰਪਾਲ ਪਵਾਰ ਸ਼ਿੰਦਰ ਆਦਿ ਮੌਜੂਦ ਸਨ।*

Login first to enter comments.