ਚੁਨੌਤੀ ਦੇ ਮੌਕੇ ਤੇ ਹੀ ਵਰਕਰਾਂ ਤੇ ਲੀਡਰਾਂ ਦੀ ਪਹਿਗਣ ਹੁੰਦੀ ਹੈ।- ਡਾ.ਕਰਨ ਸੋਨੀ
ਲੁਧਿਆਣਾ 06 ਅਪ੍ਰੈਲ (ਵਿਕਰਾਂਤ ਮਦਾਨ) ਜਲੰਧਰ ਕੈਂਟ ਵਿਧਾਨ ਸਭਾ ਦੇ ਕੋਆਰਡੀਨੇਟਰ ਅਤੇ ਪਂਜਾਬ ਕਾਂਗਰਸ ਦੇ ਬੁਲਾਰੇ ਸ਼੍ਰੀ ਡਾ ਕਰਨ ਸੋਨੀ ਨੇ ਕਿਹਾ ਕਿ ਕਾਂਗਰਸ ਦਾ ਵਰਕਰ ਬੱਬਰ ਸ਼ੇਰ ਹੈ, ਓਹਨਾਂ ਨੇ ਦੇਸ਼ ਦੀ ਅਜ਼ਾਦੀ ਲਈ ਖੁਨ ਡੋਲਿਆ ਹੈ ਅਤੇ ਹਮੇਸ਼ਾ ਸੇਵਾ ਅਤੇ ਸਮਰਪਣ ਨਾਲ ਕੰਮ ਕੀਤਾ ਹੈ। ਦਲ ਬਦਲੂ ਲੀਡਰਾਂ ਨੂੰ ਲੋਕ ਪਸੰਦ ਨਹੀਂ ਕਰਦੇ , ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਨਤੀਜੇ ਸਾਹਮਣੇ ਆ ਜਾਣਗੇ।
ਡਾ. ਕਰਨ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਸ ਚੁਨੌਤੀ ਭਰੇ ਸਮੇਂ ਵਿੱਚ ਕਾਂਗਰਸ ਦੇ ਵਰਕਰਾਂ ਨੂੰ ਆਪਣਾ 10 ਗੁਣਾ ਜ਼ੋਰ ਲਾ ਕੇ ਦੇਸ਼ ਵਿਚ ਦੁਆਰਾ ਤੋਂ ਕਾਂਗਰਸ ਦੀ ਸਰਕਾਰ ਬਣਾ ਕੇ ਕਾਂਗਰਸ ਨੂੰ ਲੋਕ ਹਿਤ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲ ਸਕੇ , ਤਾਂ ਜੋ ਦੇਸ਼ ਵਿਚ ਨਵੀਂ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ ।

Login first to enter comments.