Sunday, 01 Feb 2026

ਭਾਜਪਾ ਦੀ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਦੇ ਨੇਤਾਂਵਾ ਤੇ ਪਰਚਾ ਦਰਜ

ਅੱਜ ਮਿਤੀ 28 ਮਾਰਚ (ਵਿਕਰਾਂਤ ਮਦਾਨ ) ਭਾਰਤੀ ਜਨਤਾ ਪਾਰਟੀ ਦੇ ਨੇਤਾ ਲੋਕਸਭਾ ਸਾਂਸਦ ਸੁਸ਼ੀਲ ਰਿੰਕੂ ਅਤੇ ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਖਿਲਾਫ਼ ਆਮ ਆਦਮੀ ਪਾਰਟੀ ਦੇ ਨੇਤਾ ਵਿਧਾਇਕ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਵੱਲੋਂ ਗੈਰਕਾਨੂੰਨੀ ਤਰੀਕੇ ਚੋਣ ਕਮਿਸ਼ਨ ਦੇ ਅਸੂਲਾਂ ਨੂੰ ਤੋੜ ਵਿਵਾਦਿਤ ਅਤੇ ਗ਼ਲਤ ਪੋਸਟਰ ਲਗਾਉਣ ਦੀ ਕਾਨੂੰਨੀ ਕਾਰਵਾਈ ਕਰਵਾਉਣ ਬਾਰੇ ਬੇਨਤੀ ਪੱਤਰ
ਭਾਰਤੀ ਜਨਤਾ ਪਾਰਟੀ ਵਲ਼ੋ ਰਿਟਰਿੰਗ ਅਫਸਰ ਜਲੰਧਰ ਨੂੰ ਦਿੱਤਾ ਗਿਆ । ਜਿਸ ਕਰਕੇ ਆਮ ਆਦਮੀ ਪਾਰਟੀ ਦੇ ਨੇਤਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਅਤੇ 2-3 ਦਰਜਨ ਵਰਕਰਾਂ ਨਾਲ ਮਿਲ ਅਤੇ ਉਨ੍ਹਾਂ ਨੂੰ ਸ਼ਹਿ ਹੱਲਾਸ਼ੇਰੀ ਦੇਕੇ ਰਾਜਨੀਤਿਕ ਰੰਜਿਸ਼ ਕੱਢਣ ਲਈ ਅਤੇ ਬੇਵਜ੍ਹਾ ਮਾਹੌਲ ਖਰਾਬ ਕਰਨ ਦੀ ਨੀਯਤ ਨਾਲ ਮਿਤੀ 27 ਮਾਰਚ 2024 ਦਿਨ ਵੀਰਵਾਰ ਨੂੰ ਉਕਤ ਦੋਵਾਂ ਨੇਤਾਵਾਂ ਦੇ ਖਿਲਾਫ਼ ਬਾਬੂ ਜਗਜੀਵਨ ਰਾਮ ਚੌਕ, ਬਸਤੀ ਦਾਨਿਸ਼ਮੰਦਾ ਵਿੱਚ ਰਸਤਾ ਰੋਕ ਕੇ ਪ੍ਰਦਰਸ਼ਨ ਕਰਦੇ ਹੋਏ ਭੰਨ-ਤੋੜ ਅਤੇ ਪੁੱਤਲਾ ਫੂਕਿਆ ਅਤੇ ਸਾਡੇ ਦੋਹਾਂ ਨੇਤਾਵਾਂ ਦੀਆਂ ਫੋਟੋਆਂ ਲਗਾ ਕੇ ਵਿਵਾਦਿਤ ਪੋਸਟਰ ਵੱਖ-ਵੱਖ ਥਾਵਾਂ ’ਤੇ ਲਹਿਰਾਏ ਗਏ ਸਨ।ਜਿਸ ਬਾਬਤ ਥਾਣ ਡਿਵੀਜ਼ਨ ਨੰਬਰ 5 ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 42/24 ਯੂ.ਐਸ. 283, 427 ਆਈ.ਪੀ.ਸੀ. ਅਤੇ 3 ਪਬਲਿਕ ਪ੍ਰਾਪਰਟੀ ਐਕਟ 1985 ਵੀਡੀਓ ਅਤੇ ਫੋਟੋਆਂ ਹੋਣ ਦੇ ਬਾਵਜੂਦ ਵੀ ਅਣਪਛਾਤੇ ਬੰਦਿਆਂ ਦੇ ਖਿਲਾਫ਼ ਦਰਜ ਕੀਤਾ ਸੀ ਜਿਸ ਕਰਕੇ ਉਕਤ ਨੇਤਾਵਾਂ ਨੇ ਸਾਂਸਦ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੀਆਂ ਫੋਟੋਆ ਲਗਾ ਪੋਸਟਰ ਤਿਆਰ ਕਰਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਬਾਬੂ ਜਗਜੀਵਨ ਰਾਮ ਚੌਕ (ਭਈਆ ਮੰਡੀ ਚੌਕ), ਨਹਿਰ ਵਾਲੀ ਸੜਕ, ਮਿੱਠੂ ਬਸਤੀ ਰੋਡ ਅਤੇ ਹੋਰ ਥਾਵਾਂ 'ਤੇ ਚੋਣ ਕਮਿਸ਼ਨ ਦੀ ਹਦਾਇਤਾਂ ਦੀਆਂ ਉਲੰਘਣਾ ਕਰਕੇ ਸਾਂਸਦ ਅਤੇ ਵਿਧਾਇਕ ਦੇ ਅਕਸ ਨੂੰ ਸਮਾਜ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਗ਼ੈਰ ਕਾਨੂੰਨੀ ਛਪਵਾਏ ਗਏ ਪੋਸਟਰਾਂ ਵਿੱਚ ਕਿਤੇ ਵੀ ਪੋਸਟਰ ਛਪਾਉਣ ਅਤੇ ਛਾਪਣ ਵਾਲੇ ਦਾ ਨਾਂ ਨਹੀਂ ਹੈ ਅਤੇ ਨਾ ਹੀ ਕਿੰਨੀ ਮਾਤਰਾ ਵਿੱਚ ਉਕਤ ਵਿਵਾਦਿਤ ਪੋਸਟਰ ਛਪਵਾਏ ਗਏ ਹਨ।ਇਹ ਜਾਣਕਾਰੀ ਉਕਤ ਵਿਵਾਦਿਤ ਪੋਸਟਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਹੀਂ ਹੈ।ਜੋ ਅੱਜ ਵਿਵਾਦਿਕ ਗ਼ੈਰ ਕਾਨੂੰਨੀ ਅਪੱਤੀਜਨਕ ਪੋਸਟਰ ਉੱਪਰ ਦੱਸੀਆਂ ਥਾਹਾਂ 'ਤੇ ਲਗਾਏ ਗਏ ਹਨ ਉਹ ਸਾਰੇ । 

        ਡੀਸੀ-ਜਿਲਾੱ ਰਿਟਰਿੰਗ ਅਫਸਰ ਕਾਰਵਾਈ ਕਰਦੇ ਅਣਪਛਾਤੇ ਬੰਦਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਅਤੇ ਕਿਹਾ ਕਿ ਵੀਡੀਓ ਤੌ ਪਹਿਚਾਣ ਕਰ ਕੇ ਕਾਰਵਾਈ ਕਰਣ ਦਾ ਆਸ਼ਵਾਸ਼ਨ ਦਿੱਤਾ । 


76

Share News

Login first to enter comments.

Latest News

Number of Visitors - 137131