Fri, 20 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

*ਵੈਸਟ ਹਲਕੇ 'ਚ ਕੂੜੇ-ਸੀਵਰੇਜ ਦੀ ਸਮੱਸਿਆ ਹੋਵੇਗੀ ਖ਼ਤਮ, ਸਮਾਜ ਸੇਵਕ ਸਤਪਾਲ ਗਿੱਲ ਦਾ ਵੱਡਾ ਐਲਾਨ*

`ਵੈਸਟ ਹਲਕੇ 'ਚ ਸਤਪਾਲ ਗਿੱਲ ਦਾ ਵੱਡਾ ਐਲਾਨ - ਕੂੜਾ-ਸੀਵਰੇਜ ਸਮੱਸਿਆ ਹੋਵੇਗੀ ਖ਼ਤਮ`।

*ਜਲੰਧਰ ਅੱਜ ਮਿਤੀ 19 ਨਵੰਬਰ (ਸੋਨੂੰ)ਨ:- ਹਲਕਾ ਵਿਧਾਨ ਸਭਾ ਵੈਸਟ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਠੇਕੇਦਾਰ ਸਤਪਾਲ ਗਿੱਲ ਨੇ ਵੈਸਟ ਹਲਕੇ 'ਚ ਲੰਬੇ ਸਮੇਂ ਤੋਂ ਚਲੀ ਆ ਰਹੀ ਕੂੜੇ ਅਤੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦਾ ਵੱਡਾ ਐਲਾਨ ਕੀਤਾ ਹੈ।

ਇਹ ਉਹ ਸਮੱਸਿਆ ਹੈ ਜਿਸ ਨੂੰ ਕਈ ਸਾਲਾਂ ਤੋਂ ਮੰਤਰੀ, ਐਮ.ਐਲ.ਏ., ਐਮ.ਪੀ. ਅਤੇ ਕੌਂਸਲਰ ਵੀ ਹੱਲ ਨਹੀਂ ਕਰਾ ਸਕੇ। ਹੁਣ ਇਸ ਨੂੰ ਹੱਲ ਕਰਨ ਲਈ ਸਤਪਾਲ ਗਿੱਲ ਨੇ ਕਮਰ ਕੱਸ ਲਈ ਹੈ।

ਸਤਪਾਲ ਗਿੱਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਰਡਾਂ ਵਿੱਚ ਘਰ-ਘਰ ਤੋਂ ਕੂੜਾ ਚੁੱਕਣ ਲਈ ਟਰਾਲੀਆਂ ਲਗਾ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਰੈਗ-ਪਿੱਕਰ ਜਾਂ ਰੇਹੜੀ ਵਾਲਾ ਘਰਾਂ ਤੋਂ ਕੂੜਾ ਚੁੱਕਦਾ ਹੈ, ਤਾਂ ਉਸਨੂੰ ਉਹ ਆਪਣੇ ਕੋਲੋਂ ਤਨਖਾਹ ਦੇ ਕੇ ਲੋਕਾਂ ਦੇ ਘਰਾਂ 'ਚੋਂ ਕੂੜਾ ਚੁਕਵਾਉਣਗੇ। ਇਹ ਐਲਾਨ ਉਨ੍ਹਾਂ ਨੇ ਹਲਕਾ ਵਿਧਾਨ ਸਭਾ ਵੈਸਟ ਵਿੱਚ ਕੀਤਾ ਹੈ ਅਤੇ ਕਈ ਵਾਰਡਾਂ ਵਿੱਚ ਇਹ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ।

ਸਤਪਾਲ ਗਿੱਲ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਹਲਕਾ ਵਿਧਾਨ ਸਭਾ ਵੈਸਟ ਦੇ ਲੋਕਾਂ ਨੂੰ ਕੂੜੇ ਅਤੇ ਸੀਵਰੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।

ਹਲਕਾ ਵੈਸਟ ਵਿੱਚ ਅੱਜ ਤੱਕ ਕਿਸੇ ਐਮ.ਐਲ.ਏ., ਐਮ.ਪੀ., ਮੰਤਰੀ ਜਾਂ ਕੌਂਸਲਰ ਨੇ ਅਜਿਹਾ ਕਦਮ ਨਹੀਂ ਚੁੱਕਿਆ ਸੀ, ਜੋ ਹੁਣ ਠੇਕੇਦਾਰ ਸਤਪਾਲ ਗਿੱਲ ਵੱਲੋਂ ਚੁੱਕਿਆ ਗਿਆ ਹੈ।

Comments

No comments yet.



Latest News

Number of Visitors - 296078

Share this Post