Fri, 20 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

*ਕੈਂਟ ਹਲਕੇ ਦੇ ਵਿਕਾਸ ਕਾਰਜਾਂ 'ਚ ਆਵੇਗੀ ਤੇਜ਼ੀ, ਵਿਧਾਇਕ ਉਮੀਦਵਾਰ ਦੀਪਕ ਬਾਲੀ ਨੇ ਨਗਰ ਨਿਗਮ ਕਮਿਸ਼ਨਰ ਨਾਲ ਕੀਤੀ ਅਹਿਮ ਮੀਟਿੰਗ*

ਕੈਂਟ 'ਚ ਵਿਕਾਸ ਤੇਜ਼ - ਦੀਪਕ ਬਾਲੀ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ।

*ਜਲੰਧਰ ਅੱਜ ਮਿਤੀ 19 ਨਵੰਬਰ (ਸੋਨੂੰ) : ਅੱਜ ਨਗਰ ਨਿਗਮ ਵਿਖੇ ਵਿਧਾਨ ਸਭਾ ਹਲਕਾ ਕੈਂਟ ਤੋਂ ਉਮੀਦਵਾਰ ਦੀਪਕ ਬਾਲੀ ਪਹੁੰਚੇ, ਜਿੱਥੇ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਕੈਂਟ ਹਲਕੇ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ।

ਇਸ ਮੌਕੇ ਡਿਪਟੀ ਮੇਅਰ ਮਲਕੀਤ ਸਭਾਣਾ, ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ, ਨਗਰ ਨਿਗਮ ਦੀਆਂ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀ - ਐਕਸੀਅਨ, ਜੇ.ਈ., ਐਸ.ਡੀ.ਓ., ਐਸ.ਈ. ਸਮੇਤ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਵਾਰਡ ਇੰਚਾਰਜ ਹਾਜ਼ਰ ਸਨ।

ਇਸ ਮੀਟਿੰਗ 'ਚ ਕੌਂਸਲਰ ਮਿੰਟੂ ਜਨੇਜਾ, ਮਨਜੀਤ ਕੌਰ ਦਾਦਰਾ, ਰਜੇਸ਼ ਭੱਟੀ, ਅਨੂਪ ਕੌਰ, ਕਿਰਪਾਲ ਪਾਲੀ, ਐਚ.ਪੀ. ਸਿੰਘ, ਪਰਨੀਤ ਸਿੰਘ ਮੌਂਟੂ ਸਬਰਵਾਲ, ਇੰਦਰਜੀਤ ਸੋਨੂੰ ਆਦਿ ਹਾਜ਼ਰ ਸਨ।

ਦੱਸ ਦੇਈਏ ਕਿ ਇਹ ਮੀਟਿੰਗ ਦੁਪਹਿਰ 12:30 ਵਜੇ ਤੋਂ ਸ਼ਾਮ 4:30 ਵਜੇ ਤੱਕ ਚੱਲੀ।

Comments

No comments yet.



Latest News

Number of Visitors - 296078

Share this Post