Friday, 30 Jan 2026

ਜ਼ਿਲਾ ਕਾਂਗਰਸ ਜਲੰਧਰ ਸ਼ਹਿਰੀ ਨੇ ਸ਼ਹੀਦ-ਏ-ਆਜਮ ਸ.ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ।

ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ  : ਰਜਿੰਦਰ ਬੇਰੀ

ਜਲੰਧਰ ਅੱਜ ਮਿਤੀ 31 ਅਗਸਤ : ਸ਼ਹੀਦ-ਏ-ਆਜਮ ਸ.ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਸੰਵਿਧਾਨ ਚੌਂਕ ਵਿਖੇ ਸਥਿਤ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆ । ਇਸ ਮੌਕੇ ਤੇ ਬੋਲਦਿਆਂ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ । ਸ਼ਹੀਦ ਸ.ਬੇਅੰਤ ਸਿੰਘ ਜੀ ਨੇ ਦੇਸ਼ ਅਤੇ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀ ਦਿੱਤੀ ਅਜ ਉਨਾਂ ਦੀ ਕੁਰਬਾਨੀ ਸਦਕਾ ਹੀ ਅਜ ਪੰਜਾਬ ਦਾ ਹਰ ਇਕ ਨਾਗਰਿਕ ਖੁਸ਼ਹਾਲ ਜ਼ਿੰਦਗੀ ਜੀਅ ਰਿਹਾ ਹੈ । ਸ਼ਹੀਦ ਸ ਬੇਅੰਤ ਸਿੰਘ ਜੀ ਨੇ ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣੀ ਜ਼ਿੰਦਗੀ ਤੱਕ ਦੀ ਕੁਰਬਾਨੀ ਦੇ ਦਿੱਤੀ । ਇਸ ਮੌਕੇ ਤੇ ਸ਼੍ਰੀਮਤੀ ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ , ਡਾ ਸ਼ਿਵ ਦਿਆਲ ਮਾਲੀ , ਮਨੋਜ ਕੁਮਾਰ ਮਨੂੰ ਵੜ੍ਹਿੰਗ, ਨਰੇਸ਼ ਵਰਮਾ, ਬ੍ਰਹਮ ਦੇਵ ਸਹੋਤਾ, ਰਵਿੰਦਰ ਸਿੰਘ ਲਾਡੀ, ਸੁਦੇਸ਼ ਭਗਤ, ਅਰੁਣ ਰਤਨ, ਜਗਜੀਤ ਸਿੰਘ ਜੀਤਾ, ਸੁਨੀਲ ਦਕੋਹਾ, ਆਨੰਦ ਬਿੱਟੂ, ਅਸ਼ੋਕ ਹੰਸ, ਹਰਦੀਪ ਸਿੰਘ, ਐਡਵੋਕੇਟ ਪਰਮਿੰਦਰ ਸਿੰਘ, ਰੋਹਨ ਚੱਢਾ, ਮੁਕੇਸ਼ ਗਰੋਵਰ, ਪ੍ਰੇਮ ਸੈਣੀ, ਗੁਲਸ਼ਨ ਮਿੱਡਾ, ਅਸ਼ੋਕ ਖੰਨਾ, ਯਸ਼ ਪਾਲ ਸਫ਼ਰੀ , ਸੁਧੀਰ ਘੁੱਗੀ, ਕਰਨ ਸੁਮਨ, ਅਨਿਲ ਕੁਮਾਰ, ਰਮੇਸ਼ ਕੁਮਾਰ ਮੌਜੂਦ ਸਨ ।


111

Share News

Login first to enter comments.

Latest News

Number of Visitors - 133070