ਨਗਰ ਨਿਗਮ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਅਪਣੀ ਹੀ ਪਾਰਟੀ ਨਗਰ ਨਿਗਮ ਦੇ ਚੁਣੇ ਹੋਏ ਅਹੁਦੇਦਾਰ ਦੀ ਹੋਈ ਝੜਪ 

ਵਾਰਡ ਕੌਂਸਲਰ ਨੇ ਕਿਹਾ ਕਿ ਉਸ ਨੂੰ ਅਗੇ ਤੋਂ ਮੇਰੇ ਵਾਰਡ ਵਿੱਚ ਆਉਣਾ ਹੈ ਤਾਂ ਮੈਨੂੰ ਦੱਸ ਕੇ ਆਉਣਾ ।
 

ਜਲੰਧਰ ਅੱਜ ਮਿਤੀ ਆਮ 27 ਅਗਸਤ (ਸੋਨੂੰ) :ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਹਾਊਸ ਬਣਿਆ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਗਰ ਨਿਗਮ ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਹੀ ਮੇਅਰ ਹੈ ਸਾਡੇ ਸੂਤਰਾਂ ਅਨੁਸਾਰ ਨਗਰ ਨਿਗਮ  ਦਾ  ਆਮ ਆਦਮੀ ਪਾਰਟੀ ਦਾ ਇਕ ਚੁਣਿਆ ਹੋਇਆ ਅਹੁਦੇਦਾਰ (ਕੈਂਟ ਹਲਕਾ) ਸਮੱਸਿਆ ਸੁਣ ਚਲੇ ਗਏ ਜਦੋਂ ਅਪਣੇ ਹੀ ਪਾਰਟੀ ਦੇ ਨੋਰਥ ਹਲਕੇ ਦੇ ਚੁਣੇ ਹੋਏ ਕੌਂਸਲਰ ਦੇ ਵਾਰਡ   ਵਿਚ ਉਸ ਨੂੰ ਦੱਸੇ ਵਗ਼ੈਰ ਗਿਆ ਤਾਂ ਪਤਾ ਲੱਗਿਆ ਕੀ ਉਸ ਦੇ ਇਲਾਕੇ ਵਿੱਚ ਨਗਰ ਨਿਗਮ ਤੋਂ ਉਸ  ਲਾਮ ਲਕਸ਼ਰ ਨਾਲ ਪਹੁੰਚਿਆ ਹੈ ਅਤੇ ਲੋਕਾਂ ਦੀਆਂ ਸਮੱਸਿਆ ਸੁਣ ਲਈ । ਉਹਨਾਂ ਦੋਨਾ ਦੀ (ਕੌਂਸਲਰ ਅਤੇ ਪਾਰਟੀ ਦੇ ਅਹੁਦੇਦਾਰ) ਦੀ ਖੜਕ ਪਈ 

ਮਿੱਤਰਾਂ ਦੀ ਖੜਕ ਪਈ ਜਰਾ ਸੁਣ ਕੇ ਜਾਈ ਵੇ ਭਾਈ 

ਜਿਸ ਨੂੰ ਕਹਿੰਦੇ ਹਾਂ ਕਿ ਪੰਜਾਬੀ ਵਿੱਚ “ਮਿੱਤਰਾਂ ਦੀ ਖੜਕ ਪਈ ਜਰਾ ਸੁਣ ਕੇ ਜਾਈ ਵੇ ਭਾਈ” ਪੰਜਾਬੀ ਮੁਹਾਵਰਾ ਇਥੇ ਢੁੱਕਦਾ ਹੈ । ਕੌਂਸਲਰ ਨੇ ਭੜਕ ਆਪਣੀ ਹੀ ਪਾਰਟੀ ਦੇ ਅਹੁਦੇਦਾਰ ਤੇ ਭੜਕ ਪਿਆ   ।  ਕੌਂਸਲਰ ਨੇ ਕਿਹਾ ਆਪਣੇ ਵਾਰਡ ਦੇ ਲੋਕਾਂ ਦੀ ਸਮੱਸਿਆਵਾ ਉਹ ਕੌਂਸਲਰ ਹੱਲ ਕਰਵਾ ਸਕਦਾ ਹੈ ।ਜਦੋਂ ਉਸ (ਪਾਰਟੀ ਅਹੁਦੇਦਾਰ)  ਨੇ ਮੇਰੇ ਵਾਰਡ ਵਿੱਚ ਹੀ ਆਉਣਾ ਸੀ ਤਾਂ ਉਹ ਮੈਨੂੰ ਸੂਚਨਾ ਦੇ ਦਿੰਦਾ ਤਾਂ ਉਹ ਸਾਹਿਬ ਦੇ ਆਉਣ ਦਾ ਸਵਾਗਤ ਕਰਦੇ ਜਲ ਪਾਣੀ ਅਤੇ ਲੰਗਰ ਦੀ ਵਿਵਸਥਾ ਕਰਦਾ ।

ਸਾਡੇ ਸੂਤਰ ਅਨੁਸਾਰ ਉਸਨੇ ਕਿਹਾ ਹੈ ਕਿ ਉਸ ਕੋਲ ਨਗਰ ਨਿਗਮ ਵਿੱਚ ਜੇਕਰ ਨਾ ਹੋਵੇ ਤਾਂ ਉਹ ਵੀ ਉਹ ਕੌਂਸਲਰ ਦੇ ਬਰਾਬਰ ਹਨ । ਪਾਰਟੀ ਦੇ ਅਹੁਦੇਦਾਰ ਨੇ ਕੌਂਸਲਰ ਨੂੰ ਕਿਹਾ ਕਿ ਕੌਂਸਲਰ ਤਾਂ ਵਾਰਡ ਤੱਕ ਹੀ ਸੀਮਤ ਹੁੰਦਾ ਹੈ ਪਰ ਮੈਂ ਤਾਂ ਜਿੱਥੇ ਮਰਜ਼ੀ ਆ ਜਾ ਸਕਦਾ ਹਾਂ । 
ਪਾਰਟੀ ਦੇ ਅਹੁਦੇਦਾਰ ਦੀ ਗੱਲ ਸੁਣ ਕੇ ਕੌਂਸਲਰ ਨੇ ਨਰਾਜ ਹੁੰਦਿਆਂ ਕਿਹਾ ਜੇ ਅਗੇ ਤੋਂ ਮੇਰੇ ਵਾਰਡ ਵਿੱਚ ਆਉਣਾ ਹੈ ਤਾਂ ਮੈਨੂੰ ਵੀ ਸੂਚਨਾ ਦੇ ਕੇ ਆਉਣਾ ।
ਇੱਥੇ ਦਸਣਾ ਜਰੂਰੀ ਹੈ ਕਿ ਜਿਹੜਾ ਪਾਰਟੀ ਦਾ ਅਹੁਦੇਦਾਰ ਕੌਂਸਲਰ ਜੀ ਮਰਜ਼ੀ ਤੋਂ ਉਸ ਦੇ ਵਾਰਡ ਵਿੱਚ ਆਇਆ ਸੀ ਉਸ ਨੇ ਨਗਰ ਨਿਗਮ ਚੋਣਾਂ ਵੇਲੇ ਉਸ ਦਾ ਵਿਰੋਧ ਕੀਤਾ ਸੀ । 
ਇਸ ਕਾਰਨ ਕਰਕੇ ਹੀ ਕੌਂਸਲਰ ਦੀ ਉਪਰ ਵਾਲੇ ਅਪਣੀ ਹੀ ਪਾਰਟੀ ਦੇ ਅਹੁਦੇਦਾਰ ਨਾਲ ਖੜਕ ਪਈ ।
ਚਲੋ ਅਹੁਦੇਦਾਰ ਵਲੋ ਵੀ ਕਿਤੇ ਆਪਣੇ ਆਪ ਨੂੰ ਜਨਤਾ ਵਿੱਚ ਲਿਆਉਣਾ ਹੈ ਉਸ ਨੂੰ ਪਾਰਟੀ ਨੇ ਅਹੁਦੇ ਨਾਲ ਨਿਵਾਜਿਆ ਹੈ ਉਸ ਨੇ ਲੋਕ ਨਾਲ ਸੰਪਰਕ ਸਾਧਨਾ ਹੈ, ਉਹ ਤਾਂ ਜਾਵੇਗਾ ਹੀ ਲੋਕਾਂ ਕੋਲ । ਚਲੋ ਆਪਾਂ ਨੂੰ ਕੀ ਹੈ ਸਾਡਾ ਕੰਮ ਤੇ ਸੂਤਰਾਂ ਨਾਲ ਹੀ ਚਲਦਾ ਹੈ ਖੜਕੀ ਤਾਂ ਕੌਂਸਲਰ ਅਤੇ ਅਹੁਦੇਦਾਰ ਦੀ ਹੈ ਕਿਸੇ ਵੇਲੇ ਵਾਰਡ ਦੇ ਕੌਂਸਲਰ ਦੇ ਵੀ ਕੁਝ ਲੋਕਾਂ ਨਾਲ ਮਤਭੇਦ ਹੁੰਦੇ ਹਨ ।

8

Share News

Login first to enter comments.

Related News

Number of Visitors - 91234