Friday, 30 Jan 2026

ਕਾਂਗਰਸੀ ਨੇਤਾਵਾਂ ਨੇ ਨਗਰ ਨਿਗਮ ਦੇ ਖ਼ਿਲਾਫ਼ ਕੀਤੀ ਪ੍ਰੈਸ ਵਾਰਤਾ, ਲੋਕਾਂ ਨੂੰ ਸੁਭਦਾਵਾਂ ਦੇਣ ਵਿੱਚ ਦਸਿਆ ਫ਼ੇਲ ।

ਜ਼ਿਲਾ ਪ੍ਰਧਾਨ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਅਤੇ ਸੁਰਿੰਦਰ ਕੌਰ ਸੀ ਹਾਜ਼ਰ ।

ਨਗਰ ਨਿਗਮ ਸ਼ਹਿਰ ਦੇ ਲੋਕਾਂ ਨੂੰ ਸੁਭਧਾਵਾਂ ਦੇਣ ਵਿੱਚ ਹੋਈ ਫ਼ੇਲ, ਨਾਂ ਕੋਈ ਸਫਾਈ ਦਾ ਪ੍ਰਬੰਧ ਨਾਂ ਬਰਸਾਤ ਵਿੱਚ ਪਾਣੀ ਨਿਕਾਸੀ ਦਾ ਪ੍ਰਬੰਧ:। 

ਬਰਸਾਤੀ ਮੌਸਮ ਦੇ ਚੱਲਦਿਆ ਨਗਰ ਨਿਗਮ ਦੇ ਸਾਰੇ ਪ੍ਰਬੰਧ ਫੇਲ ਸਾਬਿਤ ਹੋਏ   

ਜਲੰਧਰ ਅਜ ਮਿਤੀ 21ਅਗਸਤ (ਸੋਨੂੰ) :ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਜਲੰਧਰ ਵਲੋ ਬਰਸਾਤੀ ਮੌਸਮ ਨੂੰ ਦੇਖਦਿਆ ਕੋਈ ਵੀ ਪ੍ਰਬੰਧ ਨਹੀ ਕੀਤੇ ਗਏ । ਸੀਵਰੇਜ ਬੰਦ ਪਏ ਆ, ਪੀਣ  ਵਾਲਾ ਪਾਣੀ ਗੰਦਾ ਆ ਰਿਹਾ, ਸਟ੍ਰੀਟ ਲਾਇਟਾਂ ਬੰਦ ਪਈਆ , 1-2 ਘੰਟਿਆਂ ਦੀ ਬਰਸਾਤ ਨਾਲ ਸਾਰਾ ਸ਼ਹਿਰ ਪਾਣੀ ਵਿੱਚ ਡੁੱਬ ਜਾਂਦਾ ਆ । ਜਲੰਧਰ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਜੀ ਦੀ ਸਰਕਾਰੀ ਰਿਹਾਇਸ਼ ਦੇ ਕੱਲ੍ਹ ਅੰਦਰ ਪਾਣੀ ਵੜ੍ਹ ਗਿਆ ਤਾਂ ਸ਼ਹਿਰ ਦੇ ਬਾਕੀ ਇਲਾਕਿਆਂ ਦਾ ਕਿ ਹਾਲ ਹੋਵੇਗਾ । ਇਸ ਤੋ ਸਾਫ਼ ਪਤਾ ਚਲਦਾ ਹੈ ਕਿ ਨਗਰ ਨਿਗਮ ਦੇ ਪ੍ਰਬੰਧ ਪੂਰੀ ਤਰਾਂ ਨਾਲ ਫੇਲ ਸਾਬਿਤ ਹੋਏ ਹਨ । ਸ਼ਹਿਰ ਦੀ ਜਨਤਾ ਬਹੁਤ ਤੰਗ ਹੈ । ਆਮ ਆਦਮੀ ਪਾਰਟੀ ਦੇ ਨੁਮਾਇਦਿਆਂ ਨੂੰ ਸ਼ਹਿਰ ਵਿੱਚ ਇਨਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ  ਨਗਰ ਨਿਗਮ ਦੀ ਕਾਰਜ ਪ੍ਰਣਾਲੀ ਪੂਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ । ਸ਼ਹਿਰ ਦੀਆਂ ਪਾਰਕਾਂ ਦਾ ਮਾੜਾ ਹਾਲ ਹੈ । ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਅਵਤਾਰ ਸਿੰਘ ਜੂਨੀਅਰ ਬਾਬਾ ਹੈਨਰੀ ਵਿਧਾਇਕ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਕਰਨ ਸੁਮਨ ਮੌਜੂਦ ਸਨ |


121

Share News

Login first to enter comments.

Latest News

Number of Visitors - 133043