Friday, 30 Jan 2026

ਮੁੜ ਆਵੇਗੀ ਹੜ੍ਹ? ਹਿਮਾਚਲ, ਉੱਤਰਾਖੰਡ ਅਤੇ ਯੂ.ਪੀ. ਸਣੇ ਇਨ੍ਹਾਂ ਸੂਬਿਆਂ ਵਿਚ ਭਾਰੀ ਮੀਂਹ ਦਾ ਅਨੁਮਾਨ

ਖਬਰਿਸਤਾਨ ਨੈਟਵਰਕ, ਨਵੀਂ ਦਿੱਲੀ-ਯਮਨਾ ਵਿਚ ਪਾਣੀ ਦਾ  ਪੱਧਰ ਘੱਟ ਹੋਣ ਨਾਲ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਹੜ੍ਹ ਤੋਂ ਥੋੜ੍ਹਈ ਰਾਹਤ ਮਿਲੀ ਹੈ। ਦਿੱਲੀ ਦੇ ਆਈ.ਟੀ.ਓ. ਰਾਜਘਾਟ ਵਰਗੇ ਇਲਾਕਿਆਂ ਵਿਚ ਹੜ੍ਹ ਦਾ ਪਾਣੀ ਹੁਣ ਘੱਟਣ ਲੱਗਾ ਹੈ। ਯਮਨਾ ਖਤਰੇ ਦੇ ਨਿਸ਼ਾਨੇ ਤੋਂ ਫਿਲਹਾਲ ਹੇਠਾਂ ਚਲੀ ਗਈ ਹੈ ਅਤੇ ਹੇਠਲੇ ਇਲਾਕਿਆਂ ਵਿਚ ਫਸਿਆ ਪਾਣੀ ਵੀ ਸ਼ਾਇਦ ਕੁਝਢ ਦਿਨਾਂ ਵਿਚ ਸੁੱਕ ਜਾਵੇਗਾ। ਪਰ ਇਸ ਵਿਚਾਲੇ ਨਵੀਂ ਮੁਸੀਬਤ ਦੇ ਸੰਕੇਤ ਵੀ ਮਿਲ ਰਹੇ ਹਨ। ਇਸ ਤੋਂ ਬੀਤੇ ਦੋ ਦਿਨ ਵਿਚ ਜੋ ਰਾਹਤ ਮਿਲੀ ਹੈ, ਉਹ ਖਤਮ ਹੋ ਸਕਦੀ ਹੈ। ਮੌਸਮ ਵਿਭਾਗ ਅੱਜ ਸਵੇਰ ਦੇ ਅਨੁਮਾਨ ਵਿਚ ਦੱਸਿਆ ਗਿਆ ਹੈ ਕਿ ਅਗਲੇ 5 ਦਿਨਾਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿਚ ਅਗਲੇ ਤਿੰਨ ਦਿਨ ਤੱਕ ਮੀਂਹ ਪਵੇਗਾ। ਹਿਮਾਚਲ ਅਤੇ ਉੱਤਰਾਖੰਡ ਵਿਚ ਭਾਰੀ ਬਾਰਿਸ਼ ਹੋਵੇਗੀ। ਹਿਮਾਚਲ ਅਤੇ ਉਤਰਾਖੰਡ ਵਿਚ ਭਾਰੀ ਬਾਰਿਸ਼ ਦਾ ਸਿੱਧਾ ਅਸਰ ਯਮਨਾ ਦੇ ਪਾਣੀ ਦੇ ਪੱਧਰ 'ਤੇ ਦਿਖਦਾ ਹੈ। ਅਜਿਹੇ ਵਿਚ ਇਹ ਅੰਦਾਜ਼ਾ ਚਿੰਤਾਵਾਂ ਨੂੰ ਵਧਾਉਣ ਵਾਲਾ ਹੈ। ਅਗਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਅਤੇ ਹਰਿਆਣਾ ਵਿਚ ਵੀ ਚੰਗੀ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ ਵਿਚ 18 ਅਤੇ 19 ਜੁਲਾਈ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 20 ਜੁਲਾਈ ਨੂੰ ਜੰਮੂ-ਕਸ਼ਮੀਰ ਤੋਂ ਇਲਾਵਾ ਲੱਦਾਖ, ਗਿਲਗਿਤ ਬਾਲਟਿਸਤਾਨ ਅਤੇ ਮੁਜ਼ਫਰਾਬਾਦ ਵਿਚ ਵੀ ਮੀਂਹ ਦਾ ਅਨੁਮਾਨ ਹੈ। ਉਤਰਾਖੰਡ ਵਿਚ ਤਾਂ ਅੱਜ ਹੀ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। 
ਪੂਰਬੀ ਰਾਜਸਥਾਨ ਵਿਚ 17 ਅਤੇ 18 ਜੁਲਾਈ ਨੂੰ ਵੀ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ। ਉੱਤਰ ਭਾਰਤ ਹੀ ਨਹੀਂ ਸਗੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਾਨਸੂਨੀ ਬਾਰਿਸ਼ ਦਾ ਦੌਰ ਤੇਜ਼ ਹੈ। ਅਗਲੇ 5 ਦਿਨਾਂ ਤੱਕ ਓਡਿਸ਼ਾ ਵਿਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 17 ਜੁਲਾਈ ਨੂੰ ਬਿਹਾਰ, ਬੰਗਾਲ ਅਤੇ ਪੱਛਮੀ ਬੰਗਾਲ ਵਿਚ ਵੀ ਬਾਰਿਸ਼ ਦਾ ਅਨੁਮਾਨ ਹੈ। ਅਂਡੇਮਾਨ ਨਿਕੋਬਾਰ ਵਿਚ ਵੀ ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਹੋਵੇਗੀ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵੀ ਸੋਮਵਾਰ ਅਤੇ ਮੰਮਗਲਵਾਰ ਨੂੰ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਦਰਅਸਲ ਮਾਨਸੂਨ ਨੇ ਦੱਖਣੀ ਭਾਰਤ ਤੋਂ ਲੈ ਕੇ ਮੱਧ ਅਤੇ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰ ਲਿਆ ਹੈ।
ਹਿਮਾਚਲ ਵਿਚ ਬਾਰਿਸ਼ ਦਾ ਦਿੱਲੀ ਤੱਕ ਦਿਖਿਆ ਹੈ ਅਸਰ
ਖਾਸ ਤੌਰ 'ਤੇ ਉੱਤਰ ਪੱਛਮੀ ਭਾਰਤ ਯਾਨੀ ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਵਿਚ ਇਸ ਸਾਲ ਜ਼ੋਰਦਾਰ ਬਾਰਿਸ਼ ਹੋਈ  ਹੈ। ਇਸ ਦੇ ਚੱਲਦੇ ਬਿਆਸ ਅਤੇ ਯਮਨਾ ਵਰਗੀਆਂ ਵੱਡੀਆਂ ਨਦੀਆਂ ਦੇ ਪ੍ਰਵਾਹ ਵਿਚ ਤੇਜ਼ੀ ਆਈ ਤਾਂ ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਹੜ੍ਹ ਆ ਗਈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਵਿਚ ਤਾਂ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਦਿੱਲੀ ਵਿਚ ਵੀ ਹੇਠਲੇ ਇਲਾਕਿਆਂ ਵਿਚ ਵੀ ਯਮਨਾ ਦਾ ਪਾਣੀ ਭਰ ਗਿਆ।


6

Share News

Latest News

Number of Visitors - 133043