Friday, 30 Jan 2026

ਤੇਜ਼ ਮੀਂਹ ਨੇ ਦੱਖਣੀ ਕੋਰੀਆ 'ਚ ਮਚਾਈ ਤਬਾਹੀ, ਹੜ੍ਹਾਂ ਕਾਰਣ ਹੁਣ ਤੱਕ 39 ਮੌਤਾਂ, ਰਾਹਤ ਕਾਰਜ ਜਾਰੀ


ਖਬਰਿਸਤਾਨ ਨੈਟਵਰਕ, ਸਿਓਲ- ਦੱਖਣੀ ਕੋਰੀਆ 'ਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ ਹੈ। ਇਸ ਦੌਰਾਨ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਸੋਮਵਾਰ ਨੂੰ ਹੁਕਮ ਜਾਰੀ ਕੀਤਾ ਕਿ ਕਈ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਹੋਈ ਤਬਾਹੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।
ਬਚਾਅ ਕਾਰਜਾਂ ਦੌਰਾਨ ਡੁੱਬੇ ਅੰਡਰਪਾਸ ਤੋਂ ਇੱਕ ਦਰਜਨ ਮਰੇ ਹੋਏ ਲੋਕ ਮਿਲੇ ਹਨ। ਗ੍ਰਹਿ ਮੰਤਰਾਲੇ ਨੇ ਨੌਂ ਲੋਕਾਂ ਦੇ ਲਾਪਤਾ ਅਤੇ 34 ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਦਿੱਤੀ ਹੈ। ਦੇਸ਼ ਦੇ ਮੱਧ ਅਤੇ ਦੱਖਣੀ ਖੇਤਰਾਂ ਵਿੱਚ 13 ਜੁਲਾਈ ਤੋਂ ਭਾਰੀ ਮੀਂਹ ਪੈ ਰਿਹਾ ਹੈ।
ਪ੍ਰਧਾਨ ਨੇ ਹੰਗਾਮੀ ਮੀਟਿੰਗ ਬੁਲਾਈ
12 ਮੌਤਾਂ ਕੇਂਦਰੀ ਸ਼ਹਿਰ ਚੇਓਂਗਜੂ ਵਿੱਚ ਇੱਕ ਸੁਰੰਗ ਵਿੱਚ ਹੋਈਆਂ, ਜਿੱਥੇ ਇੱਕ ਬੱਸ ਸਮੇਤ ਲਗਪਗ 16 ਵਾਹਨ ਸ਼ਨੀਵਾਰ ਨੂੰ ਇੱਕ ਨਦੀ ਦੇ ਬੰਨ੍ਹ ਦੇ ਢਹਿ ਜਾਣ ਤੋਂ ਬਾਅਦ ਅਚਾਨਕ ਹੜ੍ਹਾਂ ਵਿੱਚ ਵਹਿ ਗਏ। ਉਥੇ ਹੀ 9 ਹੋਰ ਜ਼ਖ਼ਮੀ ਹੋ ਗਏ। ਰਾਸ਼ਟਰਪਤੀ ਯੂਨ ਨੇ ਆਫ਼ਤ ਪ੍ਰਤੀਕਿਰਿਆ 'ਤੇ ਇੱਕ ਅੰਤਰ-ਏਜੰਸੀ ਮੀਟਿੰਗ ਬੁਲਾਈ ਅਤੇ ਅਧਿਕਾਰੀਆਂ ਨੂੰ ਪੀੜਤਾਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਯਤਨ ਕਰਨ ਲਈ ਕਿਹਾ।
7 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼
ਹੁਣ ਤੱਕ ਦੇਸ਼ ਭਰ ਵਿੱਚ 7,000 ਤੋਂ ਵੱਧ ਲੋਕਾਂ ਨੂੰ ਭਾਰੀ ਮੀਂਹ ਦੇ ਮੱਦੇਨਜ਼ਰ ਆਪਣੇ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। AFP ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਸ਼ਨੀਵਾਰ ਤੱਕ, ਲਗਾਤਾਰ ਮੀਂਹ ਕਾਰਨ ਇੱਕ ਡੈਮ ਦੇ ਓਵਰਫਲੋ ਹੋਣ ਤੋਂ ਬਾਅਦ ਗੋਏਸਾਨ ਕਾਉਂਟੀ ਦੇ 6,400 ਨਿਵਾਸੀਆਂ ਨੂੰ ਇਲਾਕਾ ਛੱਡਣ ਲਈ ਕਿਹਾ ਗਿਆ ਸੀ।


5

Share News

Login first to enter comments.

Latest News

Number of Visitors - 133043