Friday, 30 Jan 2026

"ਸਾਬਕਾ ਐਮ ਐਲ ਏ ਸਰਦਾਰ ਸਰਬਜੀਤ ਮੱਕੜ ਦੇ ਘਰ ਭਾਜਪਾ ਦਾ ਭਾਰੀ ਇਕੱਠ"

"ਹਲਕਾ ਇੰਚਾਰਜ ਜਲੰਧਰ ਕੇਂਟ ਸਰਦਾਰ ਸਰਬਜੀਤ ਮੱਕੜ ਦੇ ਘਰ ਭਾਜਪਾ ਕਰਯਕਾਰਤਾ ਦਾ ਭਾਰੀ ਇਕੱਠ ਅਸ਼ਵਿਨੀ ਸ਼ਰਮਾ ਭਾਜਪਾ ਦੇ ਪੰਜਾਬ ਪ੍ਰਧਾਨ ਚੁਣੇ ਜਾਣ ਦੀ ਦਿੱਤੀ ਲੱਖ ਲੱਖ ਵਧਾਈ"

 

G2M 11 ਜੁਲਾਈ 2025 ਜਲੰਧਰ :-  ਅੱਜ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਲੰਧਰ ਕੈਂਟ ਅਤੇ ਸਾਬਕਾ ਐਮ.ਐਲ.ਏ ਸਰਦਾਰ ਸਰਬਜੀਤ ਸਿੰਘ ਮੱਕੜ ਦੇ ਨਿਵਾਸ ਵਿਖੇ ਅਸ਼ਵਿਨੀ ਸ਼ਰਮਾ ਦੇ ਪੰਜਾਬ ਪ੍ਰਧਾਨ ਚੁਣੇ ਜਾਣ ਦੀ ਖੁਸ਼ੀ ਵਿੱਚ ਸਰਦਾਰ ਸਰਬਜੀਤ ਮੱਕੜ ਨੇ ਇਕ ਬੈਠਕ ਦਾ ਆਯੋਜਨ ਕੀਤਾ ਜਿਸ ਵਿਚ ਭਾਜਪਾ ਦੇ ਕੌਂਸਲਰ,ਵਾਰਡ ਪ੍ਰਧਾਨ, ਮੰਡਲ ਪ੍ਰਧਾਨ ਹੋਰ ਕਾਰਕਰਤਾ ਮੌਜੂਦ ਸਨ, ਬੈਠਕ ਵਿਚ ਸਰਦਾਰ ਸਰਬਜੀਤ ਸਿੰਘ ਮੱਕੜ ਨੇ ਦਰਜਾ ਬਰ ਦਰਜਾ ਸਾਰੇ ਲੀਡਰਾਂ ਨਾਲ ਗੱਲਬਾਤ ਕਰਦੇ ਹੋਏ ਸਭਨਾਂ ਦੀ ਅਲਗ ਅਲਗ ਵਾਰਡਾਂ ਦੇ ਹਿਸਾਬ ਨਾਲ ਡਿਊਟੀਆਂ ਲਾਈ ਕੀ ਅਸੀਂ ਸਭ ਨੇ 13 ਤਰੀਕ ਸਵੇਰੇ 8 ਵਜੇ ਜਲੰਧਰ ਤੋਂ ਚਲ ਕੇ ਸਭ ਤੋਂ ਪਹਿਲਾਂ ਕੋਨਿਕਾ ਰਿਜ਼ੌਰਟ ਇਕੱਠੇ ਹੋਣਾ ਹੈ ਜਿੱਥੇ ਕਿ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਜਾਵੇਗਾ ਪਰਸ਼ਾਦਾ ਛਕ ਕੇ ਬਿਨਾ ਰੁਕੇ ਹੋਏ ਸਾਰਿਆਂ ਨੇ ਠਿਕਾਣੇ ਪਹੁੰਚਣ ਹੈ।

ਬੈਠਕ ਵਿਚ ਅਸ਼ਵਨੀ ਸ਼ਰਮਾ ਜੀ ਨੂੰ ਸਾਰਿਆਂ ਨੇ ਲੱਖ-ਲੱਖ ਵਧਾਈ ਦਿੱਤੀ ਸਰਬਜੀਤ ਸਿੰਘ ਮੱਕੜ ਨੇ ਵਧਾਈ ਦਿੱਤੀ ਅਤੇ ਸਭਨਾਂ ਦਾ ਮੁਹਂ ਵੀ ਮਿੱਠਾ ਕਰਵਾਇਆ ਗਿਆ। ਸਰਬਜੀਤ ਮੱਕੜ ਨੇ ਆਖਦੀਆਂ ਕਿਹਾ ਕਿ ਜਿੱਥੇ ਜਾਖੜ ਸਾਹਿਬ ਪੰਜਾਬ ਦੀ ਸੇਵਾ ਕਰ ਰਹੇ ਨੇ ਉਥੇ ਅਸ਼ਵਿਨੀ ਸ਼ਰਮਾ ਨੂੰ ਵੀ ਐਕਟਿਵ ਪ੍ਰਧਾਨ ਬਣਾਇਆ ਗਿਆ ਹੈ, ਜਿਨਾਂ ਨੇ ਕੀ ਦੋ ਵਾਰ ਪੰਜਾਬ ਦੀ ਬਤੌਰ ਪ੍ਰਧਾਨ ਪਹਿਲਾਂ ਸੇਵਾ ਕੀਤੀ ਹੈ, ਅਤੇ ਸਾਰਿਆਂ ਨੇ ਇਸ ਗੱਲ ਦੀ ਖੁਸ਼ੀ ਮਹਿਸੂਸ ਕੀਤੀ ਕਿ 27 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ, ਸਰਬਜੀਤ ਮੱਕੜ ਨੇ ਕਿਹਾ ਕੀ ਹਰ ਕੋਈ ਆਪਣੇ ਨਾਲ ਜਥਾ ਲੈ ਕੇ ਨਿਕਲੇ ਅਸੀਂ ਸਾਰਿਆਂ ਨੇ ਪੰਜਾਬ ਦੇ ਪ੍ਰਧਾਨ ਅਸ਼ਵਿਨੀ ਸ਼ਰਮਾ ਦੇ ਹੱਥ ਮਜਬੂਤ ਕਰਕੇ ਮੋਦੀ ਸਾਹਿਬ ਦਾ ਰਾਜਭਾਗ ਪੰਜਾਬ ਵਿੱਚ ਲਿਆਉਣਾ ਹੈ।

13 ਤਰੀਕ ਦਿਨ ਐਤਵਾਰ ਹੁੰਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ,ਅੱਜ ਤੋਂ ਹੀ ਸਾਰੇ ਵਾਰਡ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਵਾਰਡ ਚ ਮੀਟਿੰਗ ਕਰਨ ਆਪਣੇ ਆਪਣੇ ਬੰਦਿਆਂ ਨੂੰ ਜੋੜਨ ਅਤੇ ਸਾਰਿਆਂ ਨੂੰ ਸੁਨੇਹਾ ਦੇਣ ਅਤੇ ਉਹਨਾਂ ਲੋਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਜਿਹੜੇ ਬਤੌਰ ਭਾਜਪਾ ਕਾਰਜਕਰਤਾ ਪਿੰਡਾਂ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਸ਼ਹਿਰਾਂ ਚ ਵੀ ਕਰਦੇ ਨੇ ਅਤੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣ ਦਾ ਭਰੋਸਾ ਦਿੱਤਾ। ਸਰਬਜੀਤ ਮੱਕੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਸ਼ਵਨੀ ਸ਼ਰਮਾ ਦੇ ਹੱਕ ਵਿੱਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਉਥੇ ਨਾਰੇਬਾਜੀ ਕੀਤੀ ਗਈ।


118

Share News

Login first to enter comments.

Latest News

Number of Visitors - 133075