Tue, 17 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

*ਪਿਛਲੇ 70 ਸਾਲਾਂ ਤੋਂ ਵਾਲਮੀਕੀ ਸਮਾਜ ਨੂੰ ਅਣਗੋਲਿਆ ਕਰ ਰਹੀਆਂ ਨੇ ਸਿਆਸੀ ਪਾਰਟੀਆਂ - ਸਤਪਾਲ ਗਿੱਲ*

`70 ਸਾਲਾਂ ਤੋਂ ਵਾਲਮੀਕੀ ਸਮਾਜ ਨਾਲ ਧੱਕਾ ਟਿਕਟ ਨਾ ਦਿੱਤੀ ਤਾਂ ਪੰਜਾਬ ਭਰ 'ਚ ਵਿਰੋਧ ਕਰੇਗਾ ਵਾਲਮੀਕੀ ਭਾਈਚਾਰਾ` : - ਸਤਪਾਲ ਗਿੱਲ`

ਜਲੰਧਰ ਅੱਜ ਮਿਤੀ 16 ਨਵੰਬਰ (ਸੋਨੂੰ) : ਸਤਪਾਲ ਗਿੱਲ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਦਲਿਤਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ। 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਈ ਪਾਰਟੀਆਂ ਨੇ ਕਿਹਾ ਸੀ ਕਿ ਉਹ ਦਲਿਤ ਭਾਈਚਾਰੇ 'ਚੋਂ ਡਿਪਟੀ ਸੀਐੱਮ ਬਣਾਉਣਗੇ, ਪਰ ਜਿੱਤ ਤੋਂ ਬਾਅਦ ਕਿਸੇ ਨੇ ਵੀ ਕਿਸੇ ਨੂੰ ਕੁਝ ਨਹੀਂ ਬਣਾਇਆ।

*ਸਤਪਾਲ ਗਿੱਲ ਦਾ ਸਖ਼ਤ ਚਿਤਾਵਨੀ:*
"ਜੇਕਰ ਆਉਣ ਵਾਲੀਆਂ ਚੋਣਾਂ 'ਚ ਵਾਲਮੀਕੀ ਸਮਾਜ ਨੂੰ ਟਿਕਟ ਨਾ ਦਿੱਤੀ ਗਈ ਜਾਂ ਵਾਲਮੀਕੀ ਭਾਈਚਾਰੇ ਦੇ ਨੇਤਾ ਨੂੰ ਅਣਗੋਲਿਆ ਕੀਤਾ ਗਿਆ, ਤਾਂ ਪੂਰੇ ਪੰਜਾਬ 'ਚ ਵਾਲਮੀਕੀ ਭਾਈਚਾਰਾ ਸਾਰੀਆਂ ਸਿਆਸੀ ਪਾਰਟੀਆਂ ਦਾ ਡੱਟ ਕੇ ਵਿਰੋਧ ਕਰੇਗਾ। ਆਪਣੇ ਹੱਕਾਂ ਲਈ ਸਾਨੂੰ ਸੜਕਾਂ 'ਤੇ ਵੀ ਉਤਰਨਾ ਪਿਆ ਤਾਂ ਅਸੀਂ ਪਰਹੇਜ਼ ਨਹੀਂ ਕਰਾਂਗੇ।"

ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਸਿਆਸੀ ਪਾਰਟੀਆਂ ਵਾਲਮੀਕੀ ਭਾਈਚਾਰੇ ਨੂੰ ਸਿਰਫ਼ ਵੋਟ ਬੈਂਕ ਸਮਝ ਕੇ ਵਰਤ ਰਹੀਆਂ ਹਨ। ਵੋਟਾਂ ਲੈ ਕੇ ਆਪਣੀਆਂ ਕੁਰਸੀਆਂ ਬਣਾ ਲੈਂਦੀਆਂ ਨੇ ਅਤੇ ਰਾਜ ਕਰਦੀਆਂ ਨੇ, ਪਰ ਸਾਡੇ ਸਮਾਜ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ, ਜੋ ਹੁਣ ਬਰਦਾਸ਼ਤ ਨਹੀਂ ਹੋਵੇਗਾ। 

Comments

No comments yet.



Latest News

Number of Visitors - 290080

Share this Post