Mon, 16 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਛੱਠ ਘਾਟ 'ਤੇ ਸਤਪਾਲ ਗਿੱਲ ਦਾ ਵੱਡਾ ਵਾਅਦਾ, ਜਨਤਾ ਨੇ ਜਿਤਾਇਆ ਤਾਂ ਆਪਣੀ ਕਮਾਈ 'ਚੋਂ ਬਣਾਵਾਂਗਾ ਛੱਠ ਘਾਟ - ਸਤਪਾਲ ਗਿੱਲ`

*ਛੱਠ ਪੂਜਾ 'ਤੇ ਜਲੰਧਰ ਵੈਸਟ 'ਚ ਸਤਪਾਲ ਗਿੱਲ ਦਾ ਵੱਡਾ ਐਲਾਨ*

 `ਬਾਬਾ ਬੁੱਢਾ ਪੁਲ 'ਤੇ ਛੱਠੀ ਮਈਆ ਦਾ ਆਸ਼ੀਰਵਾਦ ਲੈਣ ਪਹੁੰਚੇ ਸਤਪਾਲ ਗਿੱਲ`

 ਜਲੰਧਰ ਅੱਜ ਮਿਤੀ 15 ਨਵੰਬਰ (ਸੋਨੂੰ) : *ਜਲੰਧਰ ਵੈਸਟ:* ਛੱਠ ਪੂਜਾ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬੁੱਢਾ ਜੀ ਪੁਲ ਵਿਖੇ ਲੱਗੇ ਸਵਾਗਤੀ ਮੰਚ 'ਤੇ ਹਲਕਾ ਜਲੰਧਰ ਵੈਸਟ ਤੋਂ ਸੰਭਾਵੀ ਅਜ਼ਾਦ ਉਮੀਦਵਾਰ ਠੇਕੇਦਾਰ ਸਤਪਾਲ ਗਿੱਲ ਆਪਣੀ ਟੀਮ ਸਮੇਤ ਛੱਠੀ ਮਈਆ ਦਾ ਆਸ਼ੀਰਵਾਦ ਲੈਣ ਪਹੁੰਚੇ।

ਇਸ ਮੌਕੇ ਦਰਜਨਾਂ ਤੋਂ ਵੱਧ ਛੱਠ ਘਾਟ ਬਣੇ ਹੋਏ ਸਨ। ਸਤਪਾਲ ਗਿੱਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਈਆ ਦਾ ਆਸ਼ੀਰਵਾਦ ਲਿਆ ਗਿਆ। ਮੰਚ ਦੇ ਪ੍ਰਬੰਧਕ ਪ੍ਰਕਾਸ਼ ਜੀ ਵੱਲੋਂ ਸਤਪਾਲ ਗਿੱਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਗੋਲੂ, ਰਾਹੁਲ, ਅਮਰ, ਕਰਨ ਗਿੱਲ, ਪੰਚਮ ਅਤੇ ਛੱਠ ਪੂਜਾ ਸੇਵਾ ਸੰਮਤੀ ਦੇ ਮੈਂਬਰ ਹਾਜ਼ਰ ਸਨ।

*ਸਤਪਾਲ ਗਿੱਲ ਦਾ ਵਾਅਦਾ:*
ਸਤਪਾਲ ਗਿੱਲ ਨੇ ਕਿਹਾ, "ਜੇਕਰ ਜਲੰਧਰ ਵੈਸਟ ਦੀ ਜਨਤਾ ਮੈਨੂੰ ਵਿਧਾਇਕ ਚੁਣਦੀ ਹੈ, ਤਾਂ ਮੈਂ ਆਪਣੀ ਕਿਰਤ ਕਮਾਈ ਵਿੱਚੋਂ ਹਲਕੇ ਵਿੱਚ ਪੱਕੇ ਛੱਠ ਘਾਟ ਬਣਵਾਵਾਂਗਾ।"

ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

Comments

No comments yet.



Latest News

Number of Visitors - 287731

Share this Post