ਜਲੰਧਰ, 3 ਅਕਤੂਬਰ 2026 (ਸੋਨੂੰ) ;
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸਰਦਾਰ ਪ੍ਰਗਟ ਸਿੰਘ ਜੀ ਦੀ ਨਿਯੁਕਤੀ ’ਤੇ ਅਨੁਰਾਧਾ ਬੰਗਾ, ਪ੍ਰਧਾਨ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਅਤੇ ਸਮੁੱਚੀ ਮਹਿਲਾ ਕਾਂਗਰਸ ਜਲੰਧਰ ਵੱਲੋਂ ਉਨ੍ਹਾਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ।
ਅਨੁਰਾਧਾ ਬੰਗਾ ਨੇ ਕਿਹਾ ਕਿ ਸਰਦਾਰ ਪ੍ਰਗਟ ਸਿੰਘ ਜੀ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨਾ ਜਲੰਧਰ, ਜਲੰਧਰ ਕੈਂਟ ਅਤੇ ਸਮੁੱਚੇ ਹਲਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਦੀ ਧਰਤੀ ਨਾਲ ਜੁੜੇ ਇੱਕ ਤਜਰਬੇਕਾਰ ਆਗੂ ਨੂੰ ਪੰਜਾਬ ਕਾਂਗਰਸ ਦੀ ਅਗਵਾਈ ਮਿਲਣ ਨਾਲ ਕਾਂਗਰਸ ਦੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪ੍ਰਗਟ ਸਿੰਘ ਜੀ ਆਪਣੀ ਅਗਵਾਈ ਅਤੇ ਤਜਰਬੇ ਨਾਲ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ।
ਅਨੁਰਾਧਾ ਬੰਗਾ ਅਤੇ ਸਮੁੱਚੀ ਮਹਿਲਾ ਕਾਂਗਰਸ ਜਲੰਧਰ ਵੱਲੋਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ।





Comments
No comments yet.