*ਸੰਵਿਧਾਨ ਸਾਡੇ ਲੋਕਤੰਤਰ ਦੀ ਢਾਲ ਅਤੇ ਹਰ ਨਾਗਰਿਕ ਦੇ ਅਧਿਕਾਰਾਂ ਦਾ ਰਖਵਾਲਾ: ਅਨੁਰਾਧਾ ਬੰਗਾ*
*ਜਲੰਧਰ ਮਹਿਲਾ ਕਾਂਗਰਸ ਨੇ ਸੰਵਿਧਾਨ ਚੌਂਕ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 'ਸੰਵਿਧਾਨ ਦਿਵਸ'*
ਜਲੰਧਰ, ਅੱਜ ਮਿਤੀ 26 ਨਵੰਬਰ (ਸੋਨੂੰ) : ਭਾਰਤੀ ਸੰਵਿਧਾਨ ਦੀ ਮਹਾਨਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸਮਰਪਿਤ 'ਸੰਵਿਧਾਨ ਦਿਵਸ' ਦੇ ਮੌਕੇ 'ਤੇ ਅੱਜ ਜਲੰਧਰ ਸ਼ਹਿਰੀ ਮਹਿਲਾ ਕਾਂਗਰਸ ਵੱਲੋਂ ਸਥਾਨਕ ਸੰਵਿਧਾਨ ਚੌਂਕ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਭਾਰਤੀ ਸੰਵਿਧਾਨ ਨੂੰ ਨਮਨ ਕੀਤਾ ਗਿਆ। ਸਮਾਗਮ ਦੀ ਅਗਵਾਈ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਕੀਤੀ।
ਇਸ ਮੌਕੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਨੁਰਾਧਾ ਬੰਗਾ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਿਰਫ ਇੱਕ ਕਾਨੂੰਨੀ ਦਸਤਾਵੇਜ਼ ਨਹੀਂ, ਸਗੋਂ ਸਾਡੇ ਲੋਕਤੰਤਰ ਦੀ ਆਤਮਾ ਹੈ ਅਤੇ ਹਰ ਨਾਗਰਿਕ ਦੇ ਅਧਿਕਾਰਾਂ ਦੀ ਮਜ਼ਬੂਤ ਢਾਲ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨੇ ਹੀ ਦੇਸ਼ ਦੀਆਂ ਔਰਤਾਂ ਅਤੇ ਹਰ ਵਰਗ ਨੂੰ ਬਰਾਬਰੀ, ਆਜ਼ਾਦੀ, ਸਵੈ-ਮਾਣ ਅਤੇ ਨਿਆਂ ਨਾਲ ਜਿਊਣ ਦਾ ਹੱਕ ਦਿੱਤਾ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ 'ਤੇ ਪਹਿਰਾ ਦਿੰਦਿਆਂ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਰਹਿਣ।
ਇਸ ਮੌਕੇ ਮਹਿਲਾ ਕਾਂਗਰਸ ਟੀਮ ਦੀਆਂ ਐਡਵੋਕੇਟ ਮਧੂ ਰਚਨਾ, ਸ਼ਬਨਮ, ਗੁਰਮੀਤ ਜੱਸੀ, ਚੰਦਰਕਾਂਤਾ, ਸੁਖਵਿੰਦਰ ਕੈਲੇ, ਰਵੀਨਾ ਬੰਗਾ, ਰਜਨੀ ਮਿੱਤਲ, ਪ੍ਰਵੀਨ ਕੁਮਾਰੀ, ਸੁਰਜੀਤ ਕੌਰ, ਪੱਲਵੀ ਅਤੇ ਅਨੀਤਾ ਨੇ ਪੂਰੇ ਜੋਸ਼ ਨਾਲ ਸ਼ਿਰਕਤ ਕੀਤੀ ਅਤੇ ਸੰਵਿਧਾਨ ਦੀ ਮਰਿਆਦਾ ਨੂੰ ਕਾਇਮ ਰੱਖਣ ਦਾ ਪ੍ਰਣ ਲਿਆ।


Comments
No comments yet.