ਜਲੰਧਰ ਅੱਜ ਮਿਤੀ 26 ਨਵੰਬਰ (ਸੋਨੂੰ) : ਜਲੰਧਰ ਕੇਂਦਰੀ ਵਿਧਾਨਸਭਾ ਹਲਕੇ ਦੇ ਨੌਜਵਾਨ ਕਾਂਗਰਸ ਆਗੂ ਅਤੇ ਸਾਬਕਾ ਵਾਇਸ ਚੇਅਰਮੈਨ ਰਵੀਸ਼ ਰਾਜ ਨੇ ਕਿਹਾ ਹੈ ਜਲੰਧਰ ਨਗਰ ਨਿਗਮ ਹਾਉਸ ਦੀ ਮੀਟਿੰਗ ਵਿੱਚ ਬਿਨਾਂ ਕਿਸੇ ਚਰਚਾ ਦੇ 150 ਕਰੋੜ ਰੁਪਏ ਦੇ ਏਜੰਡੇ ਨੂੰ ਪਾਸ ਕਰਨਾ ਸੱਤਾ ਧਾਰੀ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਅਤੇ ਲੋਕਤੰਤਰ ਦਾ ਗਲਾ ਘੁੱਟੇ ਜਾਣ ਸਬੂਤ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈਸ ਨੋਟ ਵਿੱਚ ਪੰਜਾਬ ਸਰਕਾਰ ਦੇ ਬ੍ਰਾਹਮਣ ਵੈਲਫੇਅਰ ਬੋਰਡ ਦੇ ਉਪ ਚੇਅਰਮੈਨ ਰਹੇ ਰਵੀਸ਼ ਰਾਜ ਨੇ ਕਿਹਾ ਕਿ ਜੇ ਚੁਣੇ ਪ੍ਰਤੀਨਿਧਾਂ ਨੂੰ ਸਦਨ ਦੀ ਬੈਠਕਾਂ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ ਤਾਂ ਆਮ ਜਨਤਾ ਦੇ ਬੋਲਣ ਦੇ ਅਧਿਕਾਰ ਨੂੰ ਕਿੱਦਾਂ ਖੋਇਆ ਜਾ ਰਿਹਾ ਹੈ ,ਇਸ ਨੂੰ ਸਹਿਜ ਹੀ ਸਮਝਿਆ ਜਾ ਸਕਦਾ ਹੈ।
ਰਵੀਸ਼ ਰਾਜ ਨੇ ਕਿਹਾ, ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਨਾਲ ਜੈਸੀ ਧੱਕੇਸ਼ਾਹੀ ਵਿਧਾਨਸਭਾ ਵਿੱਚ ਕਰਦੀ ਆ ਰਹੀ ਹੈ ਵੈਸੀ ਹੀ ਹੁਣ ਸਥਾਨਕ ਸਰਕਾਰ ਸੰਸਥਾਵਾਂ ਵਿੱਚ ਕਰਕੇ ਸਥਾਨਕ ਸਰਕਾਰ ਦੇ ਮੂਲ ਸੰਵਿਧਾਨਕ
ਭਾਵ ਨੂੰ ਸਮਾਪਤ ਕਰ ਰਹੀ ਹੈ।
ਅੱਜਕਲ ਜਲੰਧਰ ਕੇਂਦਰੀ ਹਲਕੇ ਵਿੱਚ ਜਗ੍ਹਾ ਜਗ੍ਹਾ ਮੁਹੱਬਤੀ ਚਾਹ ਦਾ ਲੰਗਰ ਲਾਕੇ ਸਾਂਝੀ ਵਾਲਤਾ ਦਾ ਸੰਦੇਸ਼ ਦੇ ਰਹੇ ਨੌਜਵਾਨ ਕਾਂਗਰਸੀ ਆਗੂ ਰਵੀਸ਼ ਰਾਜ ਨੇ ਇਸ ਪ੍ਰੈਸ ਨੋਟ ਵਿੱਚ ਕਿਹਾ ਕਿ
ਭਾਰਤੀ ਲੋਕਤੰਤਰ ਦਾ ਮੂਲ ਭਾਵ ਹੀ ਲੋਕ ਸਰਕਾਰ ਹੈ ਪਰ ਹੁਣ ਲੋਕ ਵਿਕਾਸ ਕਰਨ ਲਈ ਚੁਣੀਆਂ ਹੋਈਆਂ ਸਰਕਾਰਾਂ ਹੀ ਕਿਤੇ ਡਬਲ ਇੰਜਣ ਯਾਨੀ ਥੱਲੇ ਉੱਤੇ ਆਪਣੀ ਪਾਰਟੀ ਦੀ ਹੀ ਸਰਕਾਰ ਬਣਾਉਣ ਦੀ ਸ਼ਰਤ ਲੋਕਾਂ ਅੱਗੇ ਰੱਖ ਕੇ ਅਤੇ ਕੀਤੇ ਚੁਣੇ ਹੋਏ ਸਦਨਾਂ ਵਿੱਚ ਧੱਕੇਸ਼ਾਹੀ ਕਰ ਕੇ ਲੋਕਤੰਤਰ ਨੂੰ ਖਤਮ ਕਰ ਰਹੇ ਹਨ।
ਰਵੀਸ਼ ਰਾਜ ਨੇ ਕਿਹਾ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਮੋਹੱਬਤ ਦਾ ਸੰਦੇਸ਼ ਸਿਰਫ ਭਾਰਤ ਅੰਦਰ ਸਮਾਜਿਕ ਸਦਭਾਵਨਾ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਸੰਵਿਧਾਨਕ ਸੰਸਥਾਵਾ ਅੰਦਰ ਵੀ ਲੋਕਤੰਤਰ ਦੀ ਬਿਹਤਰੀ ਅਤੇ ਮਜਬੂਤੀ ਲਈ ਵਿਚਾਰ ਪ੍ਰਕਟ ਕਰਨ ਦੇ ਸੰਵਿਧਾਨਿਕ ਨਾਗਰਿਕ ਅਧਿਕਾਰ ਦੀ ਰੱਖਿਆ ਕਰਨ ਦਾ ਸੰਦੇਸ਼ਵਾਹਕ ਹੈ।
ਰਵੀਸ਼ ਰਾਜ ਨੇ ਕਿਹਾ ਕਿ ਸੰਵਿਧਾਨਕ ਵਿਵਸਥਾ ਅਨੁਸਾਰ ਸਥਾਨਕ ਸਰਕਾਰਾਂ ਹੇਠਲੇ ਪੱਧਰ ਤੱਕ ਲੋਕ ਲੋੜਾਂ ਅਤੇ ਇੱਛਾਵਾਂ ਅਨੁਸਾਰ ਵਿਕਾਸ ਅਤੇ ਰੱਖ ਰਖਾਵ ਲਈ ਜਿੰਮੇਵਾਰ ਹਨ, ਇਸ ਲਈ ਹਾਉਸ ਦੀ ਮੀਟਿੰਗ ਵਿੱਚ ਇੱਕ ਪੱਖੀ ਵਿਵਹਾਰ ਇਸ ਵਿਵਸਥਾ ਨੂੰ ਤੋੜਦਾ ਹੈ। ਉਹਨਾਂ ਮੰਗ ਕੀਤੀ ਕਿ 25 ਨਵੰਬਰ 2026 ਨੂੰ ਨਗਰ ਨਿਗਮ ਹਾਉਸ ਦੀ ਮੀਟਿੰਗ ਦੇ ਏਜੰਡੇ ਨੂੰ ਰੱਦ ਕਰਕੇ ਮੁੜ ਮੀਟਿੰਗ ਬੁਲਾਈ ਜਾਵੇ ਅਤੇ
ਚਰਚਾ ਤੋਂ ਬਾਅਦ ਸੰਵਿਧਾਨਕ ਤਰੀਕੇ ਨਾਲ ਏਜੰਡੇ ਨੂੰ ਪਾਸ ਕੀਤਾ ਜਾਵੇ।


Comments
No comments yet.