Wed, 18 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਵਾਰਡ 81 'ਚ ਵਿਕਾਸ - ਮੇਅਰ ਵਨੀਤ ਧੀਰ ਨੇ ਕੀਤਾ ਸੜਕ ਦਾ ਉਦਘਾਟਨ ਇਸ ਮੌਕੇ ਤੇ ਕੌਂਸਲਰ ਸੀਮਾ ਰਾਣੀ ਬੱਧਨ ਵੀ ਮੌਜੂਦ ਸਨ ।

*ਵਾਰਡ ਨੰਬਰ 81 'ਚ ਵਿਕਾਸ ਦੀ ਨਵੀਂ ਪਹਿਲ, ਲੱਖਾਂ ਦੀ ਲਾਗਤ ਨਾਲ ਬਣੀ ਇੰਟਰਲਾਕ ਟਾਈਲਾਂ ਵਾਲੀ ਸੜਕ ਦਾ ਉਦਘਾਟਨ*

*ਜਲੰਧਰਅੱਜ ਮਿਤੀ 17 ਨਵੰਬਰ (ਸੋਨੂੰ) :ਵਾਰਡ ਨੰਬਰ 81 ਵਿੱਚ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਲੋਕਾਂ ਦੀ ਮੰਗ ਅੱਜ ਪੂਰੀ ਹੋ ਗਈ। ਵਾਰਡ ਦੀ ਕੌਂਸਲਰ ਸੀਮਾ ਰਾਣੀ ਬੱਧਨ ਅਤੇ ਮੇਅਰ ਵਨੀਤ ਧੀਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇੰਟਰਲਾਕ ਟਾਈਲਾਂ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰਪਤੀ ਚਰਨਜੀਤ ਬੱਧਨ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਦੀ ਮੰਗ ਵਾਰਡ ਵਾਸੀ ਕਈ ਸਾਲਾਂ ਤੋਂ ਕਰ ਰਹੇ ਸਨ।

ਉਦਘਾਟਨ ਸਮਾਰੋਹ ਦੌਰਾਨ ਮੇਅਰ ਵਨੀਤ ਧੀਰ, ਕੌਂਸਲਰ ਸੀਮਾ ਰਾਣੀ ਬੱਧਨ ਤੋਂ ਇਲਾਵਾ ਚਰਨਜੀਤ ਬੱਧਨ, ਗੌਰਵ ਬੰਗੜ, ਸੋਮਨਾਥ, ਲਾਲ ਚੰਦ, ਕ੍ਰਿਸ਼ਨਾ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।

ਇਸ ਮੌਕੇ ਮੇਅਰ ਵਨੀਤ ਧੀਰ ਨੇ ਵਾਰਡ ਵਾਸੀਆਂ ਅਤੇ ਕੌਂਸਲਰ ਸੀਮਾ ਰਾਣੀ ਬੱਧਨ ਨੂੰ ਭਰੋਸਾ ਦਵਾਇਆ ਕਿ ਨਾ ਸਿਰਫ਼ ਵਾਰਡ 81 ਸਗੋਂ ਪੂਰੇ ਉੱਤਰੀ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਉਦਘਾਟਨ ਸਮੇਂ ਪਹੁੰਚੇ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ।

Comments

No comments yet.



Latest News

Number of Visitors - 291971

Share this Post