"पंजाब को पंजाब चलाएगा” राहुल गांधी जी का संदेश पंजाब के स्वाभिमान और अधिकारों की आवाज़: रविश राज
*ਨਗਰ ਨਿਗਮ ਦੀ ਲਾਪਰਵਾਹੀ: 8 ਮਹੀਨੇ ਪਹਿਲਾਂ ਬਣੀ ਸੜਕ ਹਾਲੇ ਵੀ ਅਧੂਰੀ, ਰੋਜ਼ ਡਿੱਗ ਰਹੇ ਨੇ ਲੋਕ* ।
ਜਲੰਧਰ ਅੱਜ ਮਿਤੀ 17 ਨਵੰਬਰ (ਸੋਨੂੰ) ; ਨਗਰ ਨਿਗਮ ਜਲੰਧਰ ਵੱਲੋਂ ਹਲਕਾ ਸੈਂਟਰਲ ਅਧੀਨ ਪੈਂਦੇ ਗੁਰੂ ਤੇਗ ਬਹਾਦਰ ਨਗਰ ਤੋਂ ਸ੍ਰੀ ਗੁਰੂ ਰਵਿਦਾਸ ਚੌਂਕ ਤੱਕ ਬਣਾਈ ਗਈ ਸੜਕ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਹੈ। ਸੜਕ ਬਣੇ ਨੂੰ 8 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਠੇਕੇਦਾਰ ਵੱਲੋਂ ਨਾਲ ਲੱਗਦੀਆਂ ਗਲੀਆਂ ਅਤੇ ਸੜਕ ਦੇ ਲੈਵਲ ਨੂੰ ਠੀਕ ਨਹੀਂ ਕੀਤਾ ਗਿਆ। ਸੜਕ ਨੂੰ ਅੱਧ-ਵਿਚਾਲੇ ਪੱਟ ਕੇ ਕੱਚਾ ਹੀ ਛੱਡ ਦਿੱਤਾ ਗਿਆ ਹੈ।
ਸਥਾਨਕ ਦੁਕਾਨਦਾਰਾਂ ਅਤੇ ਵਸਨੀਕਾਂ ਮਿੱਠੂ, ਹੇਮਰਾਜ, ਰਜਿੰਦਰ, ਰਵੀ ਭਾਟੀਆ ਅਤੇ ਰਮੇਸ਼ ਨੇ ਦੱਸਿਆ ਕਿ ਰੋਜ਼ਾਨਾ ਆਉਣ-ਜਾਣ ਵਾਲੇ ਲੋਕ ਇਸ ਅਸਮਾਨ ਸੜਕ ਕਾਰਨ ਡਿੱਗ ਕੇ ਜ਼ਖਮੀ ਹੋ ਰਹੇ ਹਨ। ਬੀਤੇ ਦਿਨ ਐਤਵਾਰ ਨੂੰ ਤਾਂ ਹੱਦ ਹੀ ਹੋ ਗਈ, ਜਦੋਂ ਸਵਾਰੀਆਂ ਨਾਲ ਭਰਿਆ ਇੱਕ ਈ-ਰਿਕਸ਼ਾ ਇਸੇ ਖਰਾਬ ਸੜਕ ਕਾਰਨ ਪਲਟ ਗਿਆ, ਜਿਸ ਵਿੱਚ ਕਈ ਲੋਕਾਂ ਨੂੰ ਸੱਟਾਂ ਲੱਗੀਆਂ।
ਲੋਕਾਂ ਦਾ ਕਹਿਣਾ ਹੈ ਕਿ ਵਾਰਡ ਦੇ ਕੌਂਸਲਰ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਸੜਕ ਬਣਵਾ ਦਿੱਤੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੋਂ ਹੀ ਕੈਬਨਿਟ ਮੰਤਰੀ ਵੀ ਰੋਜ਼ ਆਪਣੇ ਘਰ ਆਉਂਦੇ-ਜਾਂਦੇ ਹਨ, ਪਰ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ।
ਉਧਰ ਨਗਰ ਨਿਗਮ ਦੀ ਬਣਾਈ ਹੋਈ ਹਡਾਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਲਾਡਾ 'ਤੇ ਵੀ ਸਵਾਲ ਉੱਠ ਰਹੇ ਹਨ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਚੇਅਰਮੈਨ ਸਾਹਿਬ 85 ਵਾਰਡਾਂ ਵਿੱਚ ਕਿਤੇ ਵੀ ਸੜਕਾਂ ਦੇ ਨਿਰੀਖਣ ਲਈ ਨਹੀਂ ਜਾਂਦੇ। ਜੇ.ਈ., ਐਸ.ਡੀ.ਓ. ਜਾਂ ਐਕਸੀਅਨ ਜੋ ਬਣਾ ਦਿੰਦੇ ਹਨ, ਉਹੀ ਠੀਕ ਮੰਨ ਲਿਆ ਜਾਂਦਾ ਹੈ। ਚੇਅਰਮੈਨ ਦਾ ਨਾਂ ਸਿਰਫ਼ ਬੋਰਡ 'ਤੇ ਹੀ ਹੈ, ਬਾਕੀ ਸਭ ਰਾਮ ਭਰੋਸੇ ਚੱਲ ਰਿਹਾ ਹੈ।
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਤੁਰੰਤ ਇੱਕ ਲੈਵਲ ਵਿੱਚ ਠੀਕ ਕੀਤਾ ਜਾਵੇ, ਤਾਂ ਜੋ ਹੋਰ ਹਾਦਸਿਆਂ ਤੋਂ ਬਚਿਆ ਜਾ ਸਕੇ।


Comments
No comments yet.