ਹਲਕਾ ਵਿਧਾਨ ਸਭਾ ਵੈਸਟ ਤੋਂ ਸੀਨੀਅਰ 'ਆਪ' ਆਗੂ ਬਲਵੀਰ ਕੌਰ ਨੇ ਕੇਜਰੀਵਾਲ ਅਤੇ ਮਾਨ ਦਾ ਕੀਤਾ ਧੰਨਵਾਦ |
ਜਲੰਧਰ - ਹਲਕਾ ਵਿਧਾਨ ਸਭਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵੀਰ ਕੌਰ ਨੇ ਹਲਕਾ ਨੌਰਥ ਤੋਂ ਮੇਅਰ ਵਨੀਤ ਧੀਰ ਅਤੇ ਹਲਕਾ ਕੈਂਟ ਤੋਂ ਦੀਪਕ ਬਾਲੀ ਨੂੰ ਟਿਕਟ ਮਿਲਣ 'ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਬਲਵੀਰ ਕੌਰ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਜੁਝਾਰੂ, ਵਿਕਾਸਪੁਰਸ਼, ਮਿਲਣਸਾਰ ਅਤੇ ਸਾਫ਼ ਸੁਥਰੀ ਛਵੀ ਵਾਲੇ ਆਗੂਆਂ ਮੇਅਰ ਵਨੀਤ ਧੀਰ ਅਤੇ ਦੀਪਕ ਬਾਲੀ ਨੂੰ ਉਮੀਦਵਾਰ ਬਣਾ ਕੇ ਬਹੁਤ ਵਧੀਆ ਫੈਸਲਾ ਲਿਆ ਹੈ। ਅਸੀਂ ਦੋਵਾਂ ਆਗੂਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਅਤੇ ਪਾਰਟੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।


Comments
No comments yet.