ਹਲਕਾ ਵਿਧਾਨ ਸਭਾ ਵੈਸਟ ਤੋਂ ਸੀਨੀਅਰ 'ਆਪ' ਆਗੂ ਬਲਵੀਰ ਕੌਰ ਨੇ ਕੇਜਰੀਵਾਲ ਅਤੇ ਮਾਨ ਦਾ ਕੀਤਾ ਧੰਨਵਾਦ |
ਜਲੰਧਰ ਅੱਜ ਮਿਤੀ 12 ਨਵੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਤੋਂ ਸਮਾਜ ਸੇਵਕ, ਟਰਾਂਸਪੋਰਟ ਕਾਰੋਬਾਰੀ ਅਤੇ ਨਗਰ ਨਿਗਮ ਦੇ ਸਰਕਾਰੀ ਠੇਕੇਦਾਰ ਸਤਪਾਲ ਗਿੱਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕੀਤਾ ਹੈ।
ਅੱਜ ਗੱਲਬਾਤ ਕਰਦਿਆਂ ਸਤਪਾਲ ਗਿੱਲ ਨੇ ਦੱਸਿਆ ਕਿ ਪਿਛਲੇ 70 ਸਾਲਾਂ ਤੋਂ ਹਲਕਾ ਵਿਧਾਨ ਸਭਾ ਵੈਸਟ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੇ ਵਾਲਮੀਕੀ ਭਾਈਚਾਰੇ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਉਮੀਦਵਾਰ ਨਹੀਂ ਬਣਾਇਆ। ਇਸੇ ਕਾਰਨ ਉਨ੍ਹਾਂ ਨੇ 2027 ਦੀਆਂ ਚੋਣਾਂ ਵਿੱਚ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿੱਚ ਉਤਰਨ ਦਾ ਮਨ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਹਲਕਾ ਵਿਧਾਨ ਸਭਾ ਵੈਸਟ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਵਾਲਮੀਕੀ ਭਾਈਚਾਰੇ ਵਿੱਚੋਂ ਵੀ ਕੋਈ ਉਮੀਦਵਾਰ ਹਲਕੇ ਦੀ ਸੇਵਾ ਕਰੇ। ਉਹ ਪਿਛਲੇ ਲੰਬੇ ਸਮੇਂ ਤੋਂ ਹਲਕੇ ਵਿੱਚ ਲੋਕ ਸੇਵਾ ਦੇ ਕੰਮ ਨਿਭਾ ਰਹੇ ਹਨ।
ਸਤਪਾਲ ਗਿੱਲ ਨੇ ਦੱਸਿਆ ਕਿ ਉਹ ਜਲਦ ਹੀ ਹਲਕੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਹਨ ਅਤੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਦਾ ਅਧਿਕਾਰਤ ਐਲਾਨ ਕਰਨਗੇ।


Comments
No comments yet.