Thu, 12 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਵਾਲਮੀਕੀ ਭਾਈਚਾਰੇ ਨੇ 2027 ਚੋਣਾਂ ਲਈ ਸਿਆਸੀ ਪਾਰਟੀਆਂ ਤੋਂ ਟਿਕਟ ਦੀ ਮੰਗ ਕੀਤੀ ।

ਭਗਵਾਨ ਵਾਲਮੀਕੀ ਮੰਦਰ ਵਿੱਚ ਇੱਕ ਅਹਿਮ ਮੀਟਿੰਗ ਹੋਈ ।

ਜਲੰਧਰ  ਅੱਜ ਮਿਤੀ 12 ਨਵੰਬਰ (ਸੋਨੂੰ) : - ਹਲਕਾ ਵਿਧਾਨ ਸਭਾ ਵੈਸਟ ਦੇ ਵਾਰਡ ਨੰਬਰ 50, ਕੋਟ ਮਹੱਲੇ ਵਿਖੇ ਭਗਵਾਨ ਵਾਲਮੀਕੀ ਮੰਦਰ ਵਿੱਚ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮਾਜ ਸੇਵੀ ਸਤਪਾਲ ਗਿੱਲ ਉਚੇਚੇ ਤੌਰ 'ਤੇ ਪਹੁੰਚੇ, ਜਿਨ੍ਹਾਂ ਦਾ ਕੋਟ ਮਹੱਲਾ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ।

ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਾਲਮੀਕੀ ਭਾਈਚਾਰੇ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇ। ਭਾਈਚਾਰੇ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਪਿਛਲੇ 70 ਸਾਲਾਂ ਤੋਂ ਕਿਸੇ ਵੀ ਪਾਰਟੀ ਨੇ ਵਾਲਮੀਕੀ ਭਾਈਚਾਰੇ ਦੇ ਕਿਸੇ ਵੀ ਨੁਮਾਇੰਦੇ ਨੂੰ ਟਿਕਟ ਨਹੀਂ ਦਿੱਤੀ।

ਇਸ ਵਾਰ ਵਾਲਮੀਕੀ ਭਾਈਚਾਰਾ ਕਮਰ ਕੱਸ ਕੇ ਬੈਠਾ ਹੈ। ਫੈਸਲਾ ਲਿਆ ਗਿਆ ਹੈ ਕਿ ਜੇਕਰ ਕਿਸੇ ਵੀ ਸਿਆਸੀ ਪਾਰਟੀ ਨੇ ਵਾਲਮੀਕੀ ਭਾਈਚਾਰੇ ਨੂੰ ਟਿਕਟ ਨਾ ਦਿੱਤੀ, ਤਾਂ ਭਾਈਚਾਰਾ ਸਤਪਾਲ ਗਿੱਲ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰੇਗਾ।

ਇਸ ਮੌਕੇ 'ਤੇ ਕੋਟ ਮਹੱਲਾ ਵਾਸੀਆਂ ਨੇ ਸਤਪਾਲ ਗਿੱਲ ਨੂੰ ਪੂਰਾ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਤਨ-ਮਨ-ਧਨ ਨਾਲ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਜਾਵੇਗੀ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ 'ਤੇ ਮੋਨੂੰ ਜੁਲਕਾ, ਸੰਨੀ, ਕਮਲ ਕਟਾਰੀਆ, ਪ੍ਰਥਮ ਬੱਤਰਾ, ਮੰਗੀ ਸਹੋਤਾ, ਰਾਜਾ ਬੱਤਰਾ, ਚੰਦਨ ਬੱਤਰਾ ਅਤੇ ਵਾਰਡ ਨੰਬਰ 50 ਦੇ ਕੋਟ ਮਹੱਲਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Comments

No comments yet.



Latest News

Number of Visitors - 279073

Share this Post