Sat, 17 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ ਕੈਂਟ ਹੋਇਆ ਖਾਲੀ! ਆਮ ਆਦਮੀ ਪਾਰਟੀ ਦੇ ਸੰਗਠਨ ਵਿੱਚ ਵੱਡਾ ਸਿਆਸੀ ਧਮਾਕਾ, 11 ਬਲਾਕ ਪ੍ਰਧਾਨ ਵਿੱਚੋ 10 ਨੇ ਦਿੱਤੇ ਅਸਤੀਫੇ।

ਮੈਡਮ ਰਾਜਵਿੰਦਰ ਥਿਆੜਾ ਦੇ ਹੱਕ ਵਿੱਚ ਇਕਜੁੱਟਤਾ ਦਿਖਾਉਂਦਿਆਂ ਆਮ ਆਦਮੀ ਪਾਰਟੀ ਜਲੰਧਰ ਕੈਂਟ ਮੈਡਮ ਰਾਜਵਿੰਦਰ ਥਿਆੜਾ ਦੇ ਹੱਕ ਵਿੱਚ ਇਕਜੁੱਟਤਾ ਦਿਖਾਉਂਦਿਆਂ ।

 

ਜਲੰਧਰ ਅੱਜ ਮਿਤੀ 16 ਅਕਤੂਬਰ (ਸੋਨੂੰ) : ਜਲੰਧਰ ਕੈਂਟ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਲੈ ਕੇ ਵੱਡਾ ਸਿਆਸੀ ਘਟਨਾਕ੍ਰਮ ਸਾਹਮਣੇ ਆਇਆ ਹੈ। ਹਲਕੇ ਦੇ ਸੰਗਠਨਾਤਮਕ ਅਹੁਦੇਦਾਰਾਂ ਨੇ ਮੈਡਮ ਰਾਜਵਿੰਦਰ ਥਿਆੜਾ ਦੇ ਹੱਕ ਵਿੱਚ ਇਕਜੁੱਟਤਾ ਦਿਖਾਉਂਦਿਆਂ ਆਪਣੇ ਅਸਤੀਫ਼ੇ ਦੇ ਦਿੱਤੇ ਹਨ।

ਅੱਜ ਜਲੰਧਰ ਕੈਂਟ ਹਲਕੇ ਦੇ ਸਾਰੇ ਸਰਪੰਚਾਂ, ਕੌਂਸਲਰਾਂ, ਬਲਾਕ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਹਲਕੇ ਦੇ 40 ਸਰਪੰਚ, 7 ਕੌਂਸਲਰ, 2 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਸੰਮਤੀ ਮੈਂਬਰ ਮੈਡਮ ਰਾਜਵਿੰਦਰ ਥਿਆੜਾ ਦੇ ਹੱਕ ਵਿੱਚ ਖੜ੍ਹੇ ਹੋਏ।

ਇਸ ਦੇ ਨਾਲ ਹੀ 11 ਵਿੱਚੋਂ 10 ਬਲਾਕ ਪ੍ਰਧਾਨਾਂ ਅਤੇ ਹੋਰ ਸੰਗਠਨਾਤਮਕ ਅਹੁਦੇਦਾਰਾਂ ਨੇ ਆਪਣੇ ਅਸਤੀਫ਼ੇ ਦੇ ਦਿੱਤੇ। ਮਹਿਲਾ ਵਿੰਗ, ਯੁੱਧ ਨਸ਼ਿਆਂ ਵਿਰੁੱਧ ਵਿੰਗ, ਯੂਥ ਵਿੰਗ ਅਤੇ ਹੋਰ ਵਿੰਗਾਂ ਦੇ ਅਹੁਦੇਦਾਰਾਂ ਨੇ ਵੀ ਅਸਤੀਫ਼ੇ ਦੇ ਕੇ ਆਪਣਾ ਵਿਰੋਧ ਦਰਜ ਕਰਵਾਇਆ।

ਮੀਟਿੰਗ ਦੌਰਾਨ ਕੌਂਸਲਰਾਂ ਨੇ ਪਾਰਟੀ ਹਾਈਕਮਾਂਡ ਨੂੰ ਆਪਣਾ ਫ਼ੈਸਲਾ ਬਦਲਣ ਲਈ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।

ਇਸ ਘਟਨਾਕ੍ਰਮ ਨੇ ਜਲੰਧਰ ਕੈਂਟ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਹੁਣ ਸਭ ਦੀਆਂ ਨਜ਼ਰਾਂ ਪਾਰਟੀ ਹਾਈਕਮਾਂਡ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਹੋਈਆਂ ਹਨ।

ਜਲੰਧਰ ਕੈਂਟ ਵਿੱਚ ਸੰਗਠਨ ਦੀ ਇਕਜੁੱਟ ਆਵਾਜ਼—ਹੁਣ ਹਾਈਕਮਾਂਡ ਕੀ ਫ਼ੈਸਲਾ ਲੈਂਦੀ ਹੈ, ਇਹ ਦੇਖਣਾ ਅਹਿਮ ਹੋਵੇਗਾ!

Comments

No comments yet.



Latest News

Number of Visitors - 232383

Share this Post