जालंधर कैंट विधायक परगट सिंह बने पंजाब कांग्रेस के अध्यक्ष, राजा वड़िंग के इस्तीफे के बाद बड़ा बदलाव
ਜਲੰਧਰ ਅੱਜ ਮਿਤੀ 2 ਅਕਤੂਬਰ (ਸੋਨੂੰ) :ਕਮਿਸ਼ਨਰ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਨਿਰੀਖਣ ਨਗਰ ਨਿਗਮ ਜਲੰਧਰ ਦੇ ਮਾਣਯੋਗ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਡਾ. ਸ਼੍ਰੀਕ੍ਰਿਸ਼ਨ, ਹੈਲਥ ਅਫ਼ਸਰ ਸਮੇਤ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਦੌਰਾ ਕਰਕੇ ਸਫ਼ਾਈ ਅਤੇ ਸੈਨੀਟੇਸ਼ਨ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਦੌਰਾਨ BMC ਚੌਕ ਡੰਪ, ਟੀ.ਵੀ. ਸੈਂਟਰ ਡੰਪ ਅਤੇ ਆਦਰਸ਼ ਨਗਰ ਡੰਪ ਸਥਾਨਾਂ ਦਾ ਵੀ ਨਿਰੀਖਣ ਕੀਤਾ ਗਿਆ। ਕਮਿਸ਼ਨਰ ਸਾਹਿਬ ਨੇ ਸਬੰਧਤ ਅਧਿਕਾਰੀਆਂ ਅਤੇ ਸਟਾਫ਼ ਨੂੰ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਹੋਰ ਸੁਚੱਜਾ ਬਣਾਉਣ, ਕੂੜੇ ਦੀ ਸਮੇਂ ਸਿਰ ਉਠਾਈ ਯਕੀਨੀ ਬਣਾਉਣ ਅਤੇ ਡੰਪ ਸਥਾਨਾਂ ਦੀ ਨਿਯਮਤ ਸਫ਼ਾਈ ਲਈ ਲੋੜੀਂਦੇ ਨਿਰਦੇਸ਼ ਦਿੱਤੇ।





Comments
No comments yet.