Sun, 06 Sep 2026
Post Details

ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ ਦਾ ਡਾ. ਕਰਨ ਸੋਨੀ ਨੇ ਕੀਤਾ ਨਿੱਘਾ ਸਵਾਗਤ ।

ਸ਼੍ਰੀ ਸਚਿਨ ਪਾਇਲਟ ਇੱਕ ਨੌਜਵਾਨ, ਤਜਰਬੇਕਾਰ, ਊਰਜਾਵਾਨ ਅਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ : ਡਾ. ਕਰਨ ਸੋਨੀ

ਲੁਧਿਆਣਾ ਅੱਜ ਮਿਤੀ 6 ਸਤੰਬਰ (ਸੋਨੂੰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਡਾ. ਕਰਨ ਸੋਨੀ ਨੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਸਚਿਨ ਪਾਇਲਟ ਨੂੰ AICC ਦਾ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਦਿਲੋਂ ਵਧਾਈ ਦਿੱਤੀ ਹੈ।

ਡਾ. ਕਰਨ ਸੋਨੀ ਨੇ ਕਿਹਾ ਕਿ ਸ਼੍ਰੀ ਸਚਿਨ ਪਾਇਲਟ ਇੱਕ ਨੌਜਵਾਨ, ਤਜਰਬੇਕਾਰ, ਊਰਜਾਵਾਨ ਅਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ। ਉਨ੍ਹਾਂ ਦੀ ਸੰਗਠਨਾਤਮਕ ਸਮਰੱਥਾ ਅਤੇ ਲੰਮੇ ਸਿਆਸੀ ਤਜਰਬੇ ਦਾ ਪੰਜਾਬ ਕਾਂਗਰਸ ਨੂੰ ਵੱਡਾ ਲਾਭ ਮਿਲੇਗਾ।

ਉਨ੍ਹਾਂ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸ਼੍ਰੀ ਸਚਿਨ ਪਾਇਲਟ ਜੀ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਪੰਜਾਬ ਕਾਂਗਰਸ ਹੋਰ ਮਜ਼ਬੂਤ ਅਤੇ ਇਕਜੁੱਟ ਹੋਵੇਗੀ। ਪਾਰਟੀ ਦੇ ਵਰਕਰਾਂ ਵਿੱਚ ਨਵਾਂ ਜੋਸ਼ ਪੈਦਾ ਹੋਵੇਗਾ ਅਤੇ ਅਸੀਂ ਸਾਰੇ ਮਿਲ ਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੀ ਤਾਕਤ ਨਾਲ ਕੰਮ ਕਰਾਂਗੇ।”

ਡਾ. ਸੋਨੀ ਨੇ ਇਸ ਅਹਿਮ ਫੈਸਲੇ ਲਈ ਕਾਂਗਰਸ ਪ੍ਰਧਾਨ ਸ਼੍ਰੀ ਮੱਲਿਕਾਰਜੁਨ ਖੜਗੇ, ਸ਼੍ਰੀਮਤੀ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਅਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਚਿਨ ਪਾਇਲਟ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਨੂੰ ਨਵੀਂ ਤਾਕਤ ਅਤੇ ਨਵੀਂ ਦਿਸ਼ਾ ਮਿਲੇਗੀ।

Comments

No comments yet.



Latest News

Number of Visitors - 215818

Share this Post