Sat, 28 Mar 2026
G2M is a social Media platform which is designed for journalists, bloggers, and content creators Join it G2M is a social Media platform which is designed for journalists, bloggers, and content creators Join it

ਸਿਹਤ ਬੀਮਾ ਯੋਜਨਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਸਿਰਫ ਸਿਆਸੀ ਸਟੰਟ: ਰਜਿੰਦਰ ਬੇਰੀ 

ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ ਗਿਆ ।

ਜਲੰਧਰ ਅੱਜ ਮਿਤੀ ਫਰਵਰੀ(ਸੋਨੂੰ) : ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਵਾਜੀ ਕੀਤੀ ਗਈ । ਇਸ ਮੌਕੇ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਬੋਲਦਿਆ ਕਿਹਾ ਕਿ ਇਹ ਜੋ ਪੰਜਾਬ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿੱਚ ਪੰਜਾਬ ਦੀ ਜਨਤਾ ਨੂੰ ਲੁਭਾਉਣ ਲਈ ਸਿਆਸੀ ਸਟੰਟ ਖੇਡਿਆ ਹੈ ਇਹ ਸਿਆਸੀ ਸਕੀਮ ਚੱਲਣ ਵਾਲੀ ਨਹੀ ਹੈ, ਪੰਜਾਬ ਦੀ ਜਨਤਾ ਹੁਣ ਇਨਾਂ ਝੂਠੇ ਵਾਅਦਿਆਂ ਦੇ ਮਗਰ ਲੱਗਣ ਵਾਲੀ ਨਹੀ ਹੈ । ਇਹ ਸਕੀਮ ਪੰਜਾਬ ਸਰਕਾਰ ਦੀ ਸਕੀਮ ਹੈ ਨਾ ਕਿ ਆਮ ਆਦਮੀ ਪਾਰਟੀ ਦੀ ਸਕੀਮ ਹੈ । ਆਮ ਆਦਮੀ ਪਾਰਟੀ ਨੇ ਹਰ ਇਕ ਵਾਰਡ ਵਿਚ ਆਪਣੇ ਵਾਰਡ ਦੇ ਕੋਆਡੀਨੇਟਰ ਨੂੰ ਇਕ ਮਸ਼ੀਨ ਦਿੱਤੀ ਹੈ ਉਸ ਮਸ਼ੀਨ ਵਿੱਚੋ ਉਹ ਕੋਆਡੀਨੇਟਰ ਇਕ ਸਲਿੱਪ ਜਾਰੀ ਕਰਦਾ ਹੈ ਤੇ ਦਸਦਾ ਹੈ ਕਿ ਕਿਸ ਜਗਾ ਤੇ ਜਾ ਕੇ ਇਹ ਕਾਰਡ ਬਣਨਾ ਹੈ, ਜੋ ਕਿ ਸਰਾਸਰ ਗਲਤ ਹੈ, ਜੇ ਇਹ ਸਕੀਮ ਪੰਜਾਬ ਦੀ ਸਾਰੀ ਜਨਤਾ ਲਈ ਹੈ ਫਿਰ ਇਹ ਕਾਰਡ ਸਿੱਧਾ ਸੇਵਾ ਕੇਂਦਰਾਂ ਵਿੱਚ ਬਣਨੇ ਚਾਹੀਦੇ ਹਨ ਨਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਣ ਹਲਕਾ ਇੰਚਰਾਜਾਂ ਦੇ ਦਫ਼ਤਰਾਂ ਵਿੱਚ ਬਣਨੇ ਚਾਹੀਦੇ ਹਨ । ਇਹ ਸਿਰਫ਼ ਤੇ ਸਿਰਫ਼ ਪੰਜਾਬ ਦੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ । ਇਹ ਸਿਰਫ ਸਿਆਸੀ ਸਟੰਟ ਹੈ । ਜੇਕਰ ਆਮ ਆਦਮੀ ਪਾਰਟੀ ਲੋਕਾਂ ਦੀ ਇੰਨੀ ਹਿਤੈਸ਼ੀ ਹੈ ਤਾਂ ਪਿਛਲੇ 4 ਸਾਲ ਲੋਕਾਂ ਦੀ ਸਿਹਤ ਦੀ ਪਰਵਾ ਕਿਉਂ ਨਹੀ ਕੀਤੀ ਹੁਣ ਚੋਣਾਂ ਵਾਲੇ ਸਾਲ ਵਿੱਚ ਹੀ ਲੋਕਾਂ ਦੀ ਸਿਹਤ ਦਾ ਫਿਕਰ ਪੈ ਗਿਆ । ਇਹ ਜੋ ਕੁਝ ਆਮ ਆਦਮੀ ਪਾਰਟੀ ਦਿੱਲੀ ਵਿੱਚ ਕਰਦੀ ਰਹੀ ਇਹੀ ਕੁਝ ਪੰਜਾਬ ਵਿੱਚ ਕਰ ਰਹੀ ਹੈ ਪਰ ਇਹ ਸਿਆਸੀ ਚਾਲਾਂ ਪਿਛਲੇ ਪੰਜਾਬ ਦੇ ਲੋਕ ਨਹੀ ਲੱਗਣਗੇ । ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਅਪੀਲ ਹੈ ਕਿ ਹੋਰ ਤਾਂ ਤੁਸੀਂ ਕੀ ਕਰਨਾ ਘਟੋ ਘੱਟ ਸਿਵਲ ਹਸਪਤਾਲ ਜਲੰਧਰ ਦੇ ਬਾਥਰੂਮਾਂ ਦੀ ਸਫਾਈ ਹੀ ਕਰਵਾ ਦਿਓ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਜਲੰਧਰ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਸਾਬਕਾ ਜ਼ਿਲਾ ਪ੍ਰਧਾਨ ਬਲਰਾਜ ਠਾਕੁਰ, ਪਵਨ ਕੁਮਾਰ, ਗੁਰਵਿੰਦਰਪਾਲ ਬੰਟੀ ਨੀਲਕੰਠ, ਮਹਿੰਦਰ ਸਿੰਘ ਗੁੱਲੂ, ਡਾ ਜਸਲੀਨ ਸੇਠੀ, ਜਗਜੀਤ ਜੀਤਾ, ਨਰੇਸ਼ ਵਰਮਾ , ਪਰਮਜੀਤ ਬਲ, ਮਨਮੋਹਨ ਬਿੱਲਾ, ਮਨਦੀਪ ਜੱਸਲ, ਜਗਦੀਸ਼ ਦਕੋਹਾ, ਮੰਗਾ ਸਿੰਘ ਮੁੱਧੜ, ਵਿਪਨ ਕੁਮਾਰ, ਮੁਨੀਸ਼ ਪਾਹਵਾ, ਅਸ਼ਵਨੀ ਜੰਗਰਾਲ, ਯਸ਼ ਪਾਲ ਸਫਰੀ, ਲਵੀ ਸੋਹਲ, ਸੁਧੀਰ ਘੁੱਗੀ, ਮਾਸਟਰ ਸ਼ਰੀਫ਼ ਚੰਦ , ਸੋਨੂੰ ਸੰਧਰ, ਮੁਕੇਸ਼ ਗਰੋਵਰ, ਸਤਪਾਲ ਮਿੱਕਾ, ਅਨਿਲ ਕੁਮਾਰ, ਮਨਜੀਤ ਸਿਮਰਨ, ਅਸ਼ੋਕ ਹੰਸ , ਅਨਿਲ ਗਿੱਲ, ਵਿਨੋਦ ਨਾਰੰਗ, ਕਪਿਲ ਦੇਵ, ਅਰੁਣ ਸਹਿਗਲ, ਕਰਨ ਵਰਮਾ, ਮੱਖਣ ਸਿੰਘ, ਦੀਪੂ, ਮੰਨਾ ਗੋਬਿੰਦਗੜ੍ਹ, ਗੁਲਸ਼ਨ ਮਿੱਡਾ, ਅਕਸ਼ਵੰਤ ਖੋਸਲਾ, ਵੰਦਨਾ ਮਹਿਤਾ, ਮਨਦੀਪ ਕੌਰ, ਪਿੰਕੀ, ਸੁਰਜੀਤ ਕੌਰ, ਹੁਸਨ ਲਾਲ, ਰਮੇਸ਼,ਆਨੰਦ ਬਿੱਟੂ, , ਲੱਕੀ ਮੱਕੜ, ਅਸ਼ਵਨੀ ਸ਼ਰਮਾ, ਹਰਮੀਤ ਸਿੰਘ, ਵਿਕਰਮ ਸ਼ਰਮਾ, ਨਰਿੰਦਰ ਪਹਿਲਵਾਨ, ਵਿਕੀ ਆਬਾਦਪੁਰਾ, ਕਰਨ ਸੁਮਨ , ਆਲਮ ਅਲੀ ਸ਼ੇਖ ਮੌਜੂਦ ਸਨ ।


30

Share News

Comments

No comments yet.



Latest News

Number of Visitors - 149606