Mon, 15 Jun 2026

ਇੱਕ ਪਾਰਟੀ ਨੇ ਇੱਕ ਐਸੇ ਨੇਤਾ ਨੂੰ ਹਲਕਾ ਉੱਤਰੀ ਦਾ ਇੰਚਾਰਜ ਵੀ ਲਗਾਇਆ ਪਰ ਉਸ ਨੂੰ ਅੱਜੇ ਹਲਕੇ ਦੀ ਪੂਰੀ ਜਾਣਕਾਰੀ ਨਹੀਂ ਹੈ ।

ਜਲੰਧਰ ਅੱਜ ਮਿਤੀ 16 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਉਤਰੀ ਤੋਂ ਪ੍ਰਸਿੱਧ ਕਾਰੋਬਾਰੀ ਇੱਕ ਰਾਜਨੀਤੀ ਪਾਰਟੀ ਦੇ ਨਾਲ ਜੁੜੇ ਹੋਏ 2018 ਤੋਂ 2023 ਵਿੱਚ ਇਕ ਮੈਂਬਰ ਉਹਨਾਂ ਦੇ ਵਿੱਚੋਂ ਕੌਂਸਲਰ ਵੀ ਰਿਹਾ ਹੈ ਨਗਰ ਨਿਗਮ ਵਿੱਚ ਜਦੋਂ 2018 ਵਿੱਚ ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਮੁੱਖ ਮੰਤਰੀ ਸੀ ਹੋਰ ਨਗਰ ਨਿਗਮ ਵਿੱਚ ਹਾਊਸ ਵੀ ਕਾਂਗਰਸ ਦਾ ਸੀ ਦੂਜੀ ਪਾਰਟੀ ਖੱਬੇ ਪਾਸੋਂ ਕੌਂਸਲਰ ਦਾ ਪਰਿਵਾਰ ਉੱਤਰੀ ਹਲਕੇ ਚ ਇੱਕ ਵੱਡਾ ਕਾਰੋਬਾਰੀ ਹੈ ਅਤੇ ਉੱਤਰੀ ਹਲਕੇ ਦੀ ਪੂਰੀ ਜਾਣਕਾਰੀ ਵੀ ਹੈ ਉੱਤਰੀ ਹਲਕੇ ਦੇ ਲੋਕਾਂ ਵਿੱਚ ਵੀ ਪਕੜ ਹੈ ਵਿਧਾਨ ਸਭਾ 2027 ਕੁਝ ਮਹੀਨੇ ਹੀ ਰਹਿ ਗਏ ਨੇ ਚੋਣਾਂ ਨੂੰ ਰਾਜਨੀਤੀ ਵਿੱਚ ਪੈਰ ਰੱਖਣ ਵਾਲੇ ਹੁਣ ਬਾਹਰ ਆਉਣਾ ਸ਼ੁਰੂ ਹੋ ਗਏ ਨੇ ਇੱਕ ਪਾਰਟੀ ਨੇ ਇੱਕ ਨੇਤਾ ਨੂੰ ਹਲਕਾ ਉੱਤਰੀ ਦਾ ਇੰਚਾਰਜ ਵੀ ਲਗਾਇਆ ਪਰ ਉਸ ਨੂੰ ਅੱਜੇ ਹਲਕੇ ਦੀ ਪੂਰੀ ਜਾਣਕਾਰੀ ਨਹੀਂ ਹੈ ਇਹ ਪਰਿਵਾਰ ਹਾਲੇ ਮਸਤ ਹੋ ਕੇ ਬੈਠਾ ਹੈ 2027 ਦੀ ਚੋਣਾਂ ਵਿੱਚ ਮੈਦਾਨ ਵਿੱਚ ਆਵੇਗਾ ਇਹ ਪਰਿਵਾਰ ਹਲਕਾ ਉਤਰੀ ਵਿੱਚ ਲੋਕਾਂ ਦੇ ਦੁੱਖ ਸੁੱਖ ਹੁੰਦੇ ਨੇ ਅਤੇ ਰਾਜਨੀਤੀ ਵਿੱਚ ਪੂਰੀ ਉਹਨਾਂ ਦੀ ਪਕੜ ਹੈ ਨਗਰ ਨਿਗਮ ਵਿੱਚ ਵੀ ਉਹਨਾਂ ਦੀ ਸ਼ਾਸਨ ਪ੍ਰਸ਼ਾਸਨ ਵਿੱਚ ਵੀ ਬਹੁਤ ਪਕੜ ਹੈ ਉਸ ਤੋਂ ਬਾਅਦ ਸੂਤਰਾਂ ਮੁਤਾਬਿਕ ਇਹ ਜੋ ਪਿਛਲੇ ਪੰਜਾਬ ਵਿੱਚ 10 ਸਾਲ ਰਾਜ ਕਰਕੇ ਗਈ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਪਾਰਟੀ ਵਿੱਚ ਵੀ ਖਾਸੀ ਪਕੜ ਹੈ ਪਰ ਪਾਰਟੀ ਵੱਲੋਂ ਹਲਕਾ ਇੰਚਾਰਜ ਜੋ ਲਗਾਇਆ ਗਿਆ ਹੈ ਉਸ ਨੂੰ ਤਾਂ ਸਿਰਫ ਦਿਹਾਤ ਦਾ ਹੀ ਪਤਾ ਹੈ ਉਹ ਸ਼ਹਿਰ ਸ਼ਹਿਰੀ ਜੱਥੇ ਦੀ ਪ੍ਰਧਾਨਗੀ ਮੰਗਦਾ ਸੀ ਪਰ ਉਸ ਨੂੰ ਪਾਰਟੀ ਵੱਲੋਂ ਉਤਰੀ ਹਲਕੇ ਦਾ ਇੰਚਾਰਜ ਲਗਾ ਕੇ ਉਸ ਨੂੰ ਕੰਮ ਕਰਨ ਲਈ ਉਥੇ ਲਗਾ ਦਿੱਤਾ ਗਿਆ ਹੈ ਪਰ ਉਹ ਹਲਕਿਆਂ ਹੀ ਚਾਰਜ ਵਾਲੇ ਦੀ ਹਾਲੇ ਗੱਲ ਬੰਦੀ ਰਹੇ ਨਹੀਂ ਨਜ਼ਰ ਨਹੀਂ ਆ ਰਹੀ ਕੀ ਉਸ ਨੂੰ ਹਲੇ ਹਲਕੇ ਦੀ ਸਮੱਸਿਆ ਬਾਰੇ ਵੀ ਨਹੀਂ ਪਤਾ ਕਿੱਥੇ ਸੀਵਰੇਜ ਬੰਦ ਹੈ ਕਿੱਥੇ ਪਾਣੀ ਗੰਦਾ ਆ ਰਿਹਾ ਜਾਂ ਕਿੱਥੇ ਸੜਕਾਂ ਟੁੱਟੀਆਂ ਨੇ ਉਸਨੂੰ ਹਲੇ ਟਿਊਸ਼ਨ ਦੀ ਲੋੜ ਹੈ ਹਲੇ ਉਤਰੀ ਹਲਕੇ ਚ ਵੀ ਨਹੀਂ ਵਿਚਰੇ ਕੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਥੋਂ ਉਹਨਾਂ ਨੇ ਵੋਟਾਂ ਲੈਣੀਆਂ ਹੈ ਉਥੋਂ ਦੇ ਲੋਕਾਂ ਦੀ ਕੀ ਸਮੱਸਿਆ ਹੈ ਇਹ ਕਾਰੋਬਾਰੀ ਸਾਡੇ ਸੂਤਰਾਂ ਮੁਤਾਬਿਕ ਹਾਲੇ ਚੁੱਪ ਬੈਠਾ ਹੈ ਅਗਲੇ 6 ਮਹੀਨੇ ਤੱਕ ਆਪਣੀ ਚੁੱਪੀ ਤੋੜ ਸਕਦਾ ਹੈ ਮੈਦਾਨ ਵਿੱਚ ਖੁੱਲ ਕੇ ਆ ਸਕਦਾ ਹੈ ਚਾਹੇ ਪਾਰਟੀ ਇਹਨਾਂ ਤੇ ਹੱਥ ਰੱਖੇ ਜਾਂ ਇਥੇ ਉਹ ਆਜਾਦ ਵੀ 2027 ਦੀ ਚੋਣਾਂ ਲੜ ਸਕਦਾ ਹੈ ਇਹ ਸਾਡਾ ਨਹੀਂ ਕਹਿਣਾ ਸਾਡੇ ਰਾਜਨੀਤੀ ਸੂਤਰ ਗੱਲਾਂ ਚੋਂ ਗੱਲ ਕੱਢ ਕੇ ਲਿਆਂਦੇ ਨੇ ਅਗਲੀ ਕੜੀ ਵਿੱਚ ਦੱਸਾਂਗੇ ਇਹ ਰਾਜਨੀਤੀ ਕਾਰੋਬਾਰੀ ਕੌਣ ਹੈ ਉਸਦਾ ਨਾਮ ਵੀ ਦੱਸਾਂਗੇ ਹਲੇ ਤਾਂ ਸਿਰਫ ਸਾਡੇ ਕੋਲ ਸੂਤਰਾਂ ਮੁਤਾਬਿਕ ਖਬਰ ਆਈ ਹੈ ਜਿਸ ਨੂੰ ਆਪਾਂ ਪੋਲੀਟੀਕਲ ਨਿਊਜ਼ ਕਹਿੰਦੇ ਹਾਂ |


750

Share News

Comments

No comments yet.



Latest News

Number of Visitors - 166810