Friday, 30 Jan 2026

"ਨਵੇਂ ਸਾਲ 2026 ਦੀ ਆਮਦ ਮੌਕੇ ਟੀਮ ਹੌਬੀ ਵੱਲੋਂ ਕੀਤੀ ਗਈ ਸਰਬੱਤ ਦੇ ਭਲੇ ਦੀ ਅਰਦਾਸ"

 

 

 

 

G2M (ਵਿਕਰਾਂਤ ਮਦਾਨ) 3 ਜਨਵਰੀ 2026:- ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਤੇ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ ਐਸਡੀਐਫ ਦੇ ਮੁੱਖ ਸੇਵਾਦਾਰ ਸ. ਜਸਪ੍ਰੀਤ ਸਿੰਘ ਹੋਬੀ ਵੱਲੋਂ ਹਲਕਾ ਲੁਧਿਆਣਾ ਪੱਛਮੀ ਸਥਿਤ ਆਪਣੇ ਮੁੱਖ ਦਫਤਰ ਸਥਾਨਕ ਸਰਾਭਾ ਨਗਰ ਵਿਖੇ ਨਵੇਂ ਸਾਲ 2026 ਦੀ ਆਮਦ ਦੀ ਖੁਸ਼ੀ ਵਿੱਚ ਕੁਝ ਵਿਸ਼ੇਸ਼ ਸਾਥੀਆਂ ਨਾਲ ਇੱਕ ਚਾਹ ਮਿਲਣੀ ਮੀਟਿੰਗ ਕੀਤੀ ਗਈ ਜਿਸ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਸਮੂਹ ਜਗਤ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। 

ਮੀਟਿੰਗ ਦੌਰਾਨ ਆਏ ਹੋਏ ਸਾਥੀ ਸਾਹਿਬਾਨਾਂ ਵੱਲੋਂ ਨਵੇਂ ਸਾਲ ਦੀ ਆਮਦ ਸਬੰਧੀ ਵੱਖ ਵੱਖ ਪ੍ਰੋਗਰਾਮ ਉਲੀਕਨ ਅਤੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਵੱਧ ਚੜ ਕੇ ਕਰਨ ਲਈ ਆਪਣੇ ਆਪਣੇ ਵਿਚਾਰ ਰੱਖੇ ਗਏ। 

ਇਸ ਮੌਕੇ ਸ. ਹੌਬੀ ਨੇ ਕਿਹਾ ਕਿ ਕਿ ਸਾਡੇ ਸਾਰਿਆਂ ਵੱਲੋਂ ਪਹਿਲੇ ਦਿਨ ਤੋ ਸਮਾਜ ਸੇਵਾ ਪਬਲਿਕ ਦੇ ਕੰਮਾਂ ਨੂੰ ਤਰਜੀਹ ਦੇਣਾ ਅਤੇ ਸੂਬੇ ਅੰਦਰ ਭੈੜੀਆਂ ਕੁਰੀਤੀਆਂ ਦੇ ਖਿਲਾਫ ਲੜਾਈ ਲੜਨਾ ਵਰਗੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਹੈ ਅਤੇ ਸਾਡੀ ਸਾਰੀ ਟੀਮ ਵੱਲੋਂ ਪੰਜਾਬ ਸੂਬੇ ਅੰਦਰ ਅਤੇ ਵਿਸ਼ੇਸ਼ ਤੌਰ ਲੁਧਿਆਣਾ ਅੰਦਰ ਜਿੱਥੇ ਵੀ ਕਿਤੇ ਪਬਲਿਕ ਨੂੰ ਕਿਸੇ ਕਾਰਨ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਲੋੜੀਦੇ ਕਦਮ ਚੁੱਕੇ ਜਾਂਦੇ ਹਨ ਤਾਂ ਜੋ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਕਰਵਾਇਆ ਜਾ ਸਕੇ ਕਿਉਂ ਕਿ ਸਾਡੇ ਸਾਰਿਆਂ ਦਾ ਪਹਿਲਾ ਫਰਜ਼ ਪਬਲਿਕ ਦੀ ਸੇਵਾ ਕਰਨਾ ਹੈ ਅਤੇ ਉਸੇ ਉਦੇਸ਼ ਨਾਲ ਹੀ ਪਹਿਲੇ ਦਿਨ ਤੋਂ ਸਾਡੀ ਐਨਜੀਓ ਫੀਡ ਫਾਊਂਡੇਸ਼ਨ ਸਟੂਡੈਂਟਸ ਡੇਮੋਕਰੇਟਿਕ ਫੈਡਰੇਸ਼ਨ ਐਸਡੀਐਫ ਅਤੇ ਰਾਜਨੀਤਿਕ ਸਫਰ ਦੌਰਾਨ ਪਬਲਿਕ ਦੇ ਕੰਮਾਂ ਨੂੰ ਤਰਜੀਹ ਦਿੰਦੇ ਹੋਏ ਅੱਜ ਤੱਕ ਸੇਵਾ ਦੀ ਸੋਚ ਦੇ ਆਧਾਰ ਤੇ ਪਹਿਲ ਕਦਮੀ ਹੋ ਕੇ ਵੱਧ ਚੜ ਕੇ ਪਬਲਿਕ ਦੇ ਹਿੱਤਾਂ ਲਈ ਕੰਮ ਕੀਤੇ ਗਏ ਹਨ ਅਤੇ ਇਹੋ ਸੋਚ ਨੂੰ ਅੱਗੇ ਲੈ ਕੇ ਪਬਲਿਕ ਦੀ ਸੇਵਾ ਲਈ ਇਹੋ ਜਿਹੀਆਂ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ।।

ਇਸ ਮੌਕੇ ਸ. ਹੌਬੀ ਨੇ ਕਿਹਾ ਕਿ ਮੇਰੇ ਅਤੇ ਸਮੁੱਚੀ ਟੀਮ ਵੱਲੋਂ ਸੂਬੇ ਦੇ ਨਾਲ ਨਾਲ ਲੁਧਿਆਣਾ ਸ਼ਹਿਰ ਅਤੇ ਵਿਸ਼ੇਸ਼ ਤੌਰ ਤੇ ਲੁਧਿਆਣਾ ਹਲਕਾ ਪੱਛਮੀ ਵਿੱਚ ਪਬਲਿਕ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਲੋੜ ਪੈਣ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਦਦ ਲੈ ਕੇ ਪਬਲਿਕ ਦੀ ਸੇਵਾ ਨੂੰ ਸਮਰਪਿਤ ਸਮੱਸਿਆਵਾਂ ਤੋਂ ਨਿਜ਼ਾਤ ਦੁਵਾਈ ਜਾਵੇਗੀ।


26

Share News

Login first to enter comments.

Latest News

Number of Visitors - 133103