ਜਲੰਧਰ- ਪਿੰਡ ਵਰਿਆਣਾ ਦੇ ਪ੍ਰਦੀਪ ਨੇ ਕੈਨੇਡਾ ਵਿੱਚ ਚੱਲ ਰਹੀਆਂ ਵਿਸ਼ਵ ਪੁਲਸ ਖੇਡਾਂ ਵਿੱਚ ਕੈਨੇਡਾ ਅਤੇ ਕੋਲੰਬੀਆ ਦੇ ਪਹਿਲਵਾਨਾਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਪੁੱਤ ਨੇ ਕੈਨੇਡਾ ਵਿੱਚ ਸੋਨ ਤਗ਼ਮਾ ਜਿੱਤਿਆ ਪਰ ਪ੍ਰਦੀਪ ਦੇ ਮਾਪੇ ਮਜ਼ਦੂਰੀ ਕਰ ਰਹੇ ਹਨ।
ਪੁੱਤ ਦੀ ਕਾਮਯਾਬੀ ਉਤੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਉਮੀਦ ਹੈ ਕਿ ਹੁਣ ਉਨ੍ਹਾਂ ਦੀ ਗਰੀਬੀ ਖਤਮ ਹੋ ਜਾਵੇਗੀ। ਪ੍ਰਦੀਪ ਨੇ 13 ਸਾਲ ਦੀ ਉਮਰ ਤੋਂ ਹੀ ਕੁਸ਼ਤੀ ਦੇ ਮੈਚਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਜਲੰਧਰ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਵਿੱਚ ਜਦੋਂ ਕੁਸ਼ਤੀ ਦੇ ਮੈਚ ਹੁੰਦੇ ਸਨ ਤਾਂ ਪ੍ਰਦੀਪ ਉੱਥੇ ਪਹੁੰਚ ਜਾਂਦਾ ਸੀ ਅਤੇ ਉੱਥੋਂ ਤਗ਼ਮੇ ਜਿੱਤਦਾ ਸੀ।
ਆਪਣੀ ਸਖਤ ਮਿਹਨਤ ਨਾਲ ਪ੍ਰਦੀਪ ਨੇ ਪਿੰਡ ਵਿੱਚ ਖੁੱਲ੍ਹੀ ਜਗਜੀਤ ਰੈਸਲਿੰਗ ਅਕੈਡਮੀ ਵਿੱਚ ਮਿਹਨਤ ਕੀਤੀ, ਜਿੱਥੇ ਜਗਜੀਤ ਸਿੰਘ ਸਰੋਆ ਨੇ ਵੀ ਆਪਣੇ ਪੁੱਤਰ ਦਾ ਪੂਰਾ ਸਾਥ ਦਿੱਤਾ ਅਤੇ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ।
ਪ੍ਰਦੀਪ ਕੁਮਾਰ ਨੇ ਦੱਸਿਆ ਕਿ ਫਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਉਨ੍ਹਾਂ ਨੇ ਕੈਨੇਡੀਅਨ ਅਤੇ ਕੋਲੰਬੀਆ ਦੇ ਪਹਿਲਵਾਨਾਂ ਨੂੰ ਹਰਾ ਕੇ 57 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਉਸ ਨੂੰ ਮਾਣ ਹੈ ਕਿ ਉਸ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਪਿਛਲੇ 10 ਸਾਲਾਂ ਤੋਂ ਜਗਜੀਤ ਰੈਸਲਿੰਗ ਅਕੈਡਮੀ ਵਿੱਚ ਅਭਿਆਸ ਕਰ ਰਿਹਾ ਹੈ। 2013-14 ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ। ਜਦੋਂ ਭਾਰਤ ਪਾਕਿ ਦੀ ਖੇਡ ਪਾਕਿਸਤਾਨ ਵਿੱਚ ਹੋਈ। ਫਿਰ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਉਸ ਨੇ ਰਾਜ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡਾਂ ਵਿੱਚ ਭਾਗ ਲਿਆ ਅਤੇ 25 ਤੋਂ ਵੱਧ ਗੋਲਡ ਜਿੱਤੇ ਹਨ। ਮਾਂ ਬੰਸੋ ਅਤੇ ਪਿਤਾ ਓਮ ਪ੍ਰਕਾਸ਼ ਨੇ ਉਸ ਨੂੰ ਮਜ਼ਦੂਰੀ ਕਰ ਕੇ ਪਾਲਿਆ ਅਤੇ ਇੱਥੇ ਲਿਆਂਦਾ ਪਰ ਹੁਣ ਉਹ ਮਜ਼ਦੂਰੀ ਨਹੀਂ ਕਰਨ ਦੇਣਗੇ।






Login first to enter comments.