Thursday, 29 Jan 2026

ਸੁਆਮੀ ਕ੍ਰਿਸ਼ਨਾਨੰਦ ਚੈਰੀਟੇਬਲ ਟਰੱਸਟ ਨੇ ਰਾਮ ਨਗਰ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ।

ਪਿੰਮਸ ਹੋਸਪਿਟਲ ਦੇ ਮਾਹਿਰ ਡਾਕਟਰਾਂ ਵੱਲੋਂ ਲਗਭਗ 100 ਤੋਂ ਵਧ ਮਰੀਜਾਂ ਦੀਆ ਅੱਖਾਂ ਦਾ ਚੈੱਕ ਅਪ ਕੀਤਾ ਗਿਆ ।

ਜਲੰਧਰ ਅੱਜ ਮਿਤੀ 11 ਅਗਸਤ (ਸੋਨੂੰ) : ਸੁਆਮੀ ਕ੍ਰਿਸ਼ਨਾਨੰਦ ਚੈਰੀਟੇਬਲ ਟਰੱਸਟ ਵੱਲੋਂ ਮੁਹੱਲਾ ਰਾਮ ਨਗਰ, ਜਲੰਧਰ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਗਿਆ I ਜਿਸ ਵਿੱਚ ਪਿੰਮਸ ਹੋਸਪਿਟਲ ਦੇ ਮਾਹਿਰ ਡਾਕਟਰਾਂ ਵੱਲੋਂ ਲਗਭਗ 100 ਤੋਂ ਵਧ ਮਰੀਜਾਂ ਦੀਆ ਅੱਖਾਂ ਦਾ ਚੈੱਕ ਅਪ ਕੀਤਾ ਗਿਆ ਅਤੇ  ਮੁਫ਼ਤ ਦਵਾਈਆ ਵੰਡੀਆਂ ਗਈਆਂ। ਇਸ ਮੈਡੀਕਲ ਕੈਂਪ ਵਿੱਚ ਸੁਆਮੀ ਕ੍ਰਿਸ਼ਨਾਨੰਦ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ   ਸ਼੍ਰੀ ਅਸ਼ਵਨੀ ਕੁਮਾਰ ਬਿਰਦੀ , ਸਨੀ ਬੰਗੜ,  ਵਿਨੋਦ ਕੁਮਾਰ ,ਪਵਨ ਬੱਧਣ , ਮਨਜਿੰਦਰ ਬੱਧਣ, ਅਜੈ ਬਿਰਦੀ, ਅਮਿਤ ਕੁਮਾਰ ਪਾਲ(ਕੋਮੀ ਖਜਾਨਚੀ ਆਲ ਇੰਡੀਆ ਆਦਿ ਧਰਮ ਮਿਸ਼ਨ)ਜੀ,  ਸੁਰਜੀਤ ਪਾਲ ,ਸ੍ਰੀ ਨਰਿੰਦਰ ਨਾਸਿਕ , ਅਸ਼ੋਕ ਜੱਸੀ, ਸ਼ਾਮ ਲਾਲ ਜੱਸੀ, ਰੌਸ਼ਨ ਬੱਧਣ, ਗੌਰਵ ਬੰਗੜ ਅਤੇ ਵਿਸ਼ੇਸ਼ ਤੌਰ ਤੇ  ਵਾਰਡ ਦੇ ਕੌਂਸਲਰ ਸ੍ਰੀਮਤੀ ਸੀਮਾ ਰਾਣੀ ਅਤੇ ਉਹਨਾਂ ਦੇ ਪਤੀ ਸ੍ਰੀ ਚਰਨਜੀਤ ਬੱਧਣ ਵੀ ਹਾਜ਼ਰ ਹੋਏ  I 

                    ਇਸ ਮੈਡੀਕਲ ਕੈਂਪ ਦੇ ਮੌਕੇ ਤੇ ਮਰੀਜ਼ਾਂ ਦੀ ਜਾਂਚ ਪਿੰਮਸ ਹਸਪਤਾਲ ਦੇ ਮਾਹਿਰ ਡਾਕਟਰ ਸਾਹਿਬਾਨਾਂ ਸ਼੍ਰੀ ਅਮਨਦੀਪ MBBS , ਡਾਕਟਰ ਪਿਯੁਸ਼ੀ (ਆਈ ਸਪੈਸ਼ਲਿਸਟ) ਵਲੋ ਕੀਤੀ ਗਈ ਸ਼੍ਰੀ ਸ਼ਮੀ ਭੱਲਾ ਅਤੇ ਨਰਸਿੰਗ ਸਟਾਫ ਵੱਲੋਂ  ਸਹਿਯੋਗ ਕੀਤਾ ਗਿਆI ਸੁਆਮੀ ਕ੍ਰਿਸ਼ਨਾਨੰਦ ਚੈਰੀਟੇਬਲ ਟਰਸਟ ਦੇ ਜਨਰਲ ਸਕੱਤਰ  ਸ਼੍ਰੀ ਅਸ਼ਵਨੀ ਕੁਮਾਰ ਬਿਰਦੀ ਵੱਲੋਂ ਪਿੰਮਸ ਦੇ ਸਮੂਹ ਡਾਕਟਰ ਸਾਹਿਬਾਨਾਂ, ਨਰਸਿੰਗ ਸਟਾਫ ਅਤੇ ਮਾਰਕੀਟਿੰਗ ਸਟਾਫ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਸੂਚਿਤ ਕੀਤਾ ਗਿਆ ਕਿ ਸੁਆਮੀ ਕ੍ਰਿਸ਼ਨਾਨੰਦ ਚੈਰੀਟੇਬਲ ਟਰਸਟ ਵੱਲੋਂ ਹਰ ਮਹੀਨੇ ਰਾਮ ਨਗਰ, ਜਲੰਧਰ ਵਿਚ ਮੈਡੀਕਲ ਕੈਂਪ ਲਗਵਾਇਆ ਜਾਏਗਾ I


99

Share News

Login first to enter comments.

Latest News

Number of Visitors - 132722