Mon, 04 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਆਪ ਸਰਕਾਰ ਨਸ਼ਾ ਰੋਕਣ ਵਿੱਚ ਫੇਲ੍ਹ ਸਾਬਤ ਹੋਈ : ਐਡਵੋਕੇਟ ਬਲਵਿੰਦਰ ਕੁਮਾਰ

ਬਸਪਾ ਨੇ ਨਸ਼ਿਆਂ ਖ਼ਿਲਾਫ਼ ਕੀਤਾ ਵੱਡਾ ਪ੍ਰਦਰਸ਼ਨ

 

 ਆਪ ਸਰਕਾਰ ਨਸ਼ਾ ਰੋਕਣ ਵਿੱਚ ਫੇਲ੍ਹ ਸਾਬਤ ਹੋਈ : ਐਡਵੋਕੇਟ ਬਲਵਿੰਦਰ ਕੁਮਾਰ

 

 ਚੰਗੇ ਬਦਲ ਤੇ ਨਸ਼ਾ ਮੁਕਤ ਪੰਜਾਬ ਲਈ ਲ਼ੋਕ ਬਸਪਾ ਨਾਲ ਜੁੜਨ : ਚੁੰਬਰ, ਰਾਜਪੁਰਾ

 

 ਬਸਪਾ ਦੇ ਪ੍ਰਦਰਸ਼ਨ ਵਿੱਚ ਵੱਡੇ ਪੱਧਰ 'ਤੇ ਲੋਕ ਹੋਏ ਸ਼ਾਮਲ

 

 G2M ਵਿਕਰਾਂਤ ਮਦਾਨ 22 ਮਈ 2025 ਜਲੰਧਰ: ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਨਸ਼ਿਆਂ ਦੇ ਮੁੱਦੇ 'ਤੇ ਸੂਬੇ ਭਰ ਵਿੱਚ ਸਾਰੇ ਜਿਲਾ ਹੈੱਡਕੁਆਰਟਰਾਂ 'ਤੇ ਪ੍ਰਦਰਸ਼ਨ ਕੀਤੇ ਗਏ। ਪਾਰਟੀ ਵੱਲੋਂ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਦਿੱਤੇ ਇਸ ਪ੍ਰੋਗਰਾਮ ਮੁਤਾਬਕ ਜਲੰਧਰ ਵਿੱਚ ਵੀ ਬਸਪਾ ਆਗੂਆਂ ਤੇ ਵਰਕਰਾਂ ਨੇ ਵੱਡੇ ਪੱਧਰ 'ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਨਸ਼ੇ ਦੇ ਖਾਤਮੇ ਲਈ ਰਾਜਪਾਲ ਦੇ ਨਾਂ ਮੈਮੋਰੰਡਮ ਦਿੱਤਾ। 

ਜ਼ਿਲ੍ਹਾ ਪੱਧਰੀ ਇਸ ਪ੍ਰਦਰਸ਼ਨ ਦੀ ਅਗਵਾਈ ਬਸਪਾ ਸੂਬਾ ਜਨਰਲ ਸਕੱਤਰ ਤੇ ਜ਼ੋਨ ਇੰਚਾਰਜ਼ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਉਨ੍ਹਾਂ ਨਾਲ਼ ਬਸਪਾ ਆਗੂ ਗੁਰਮੇਲ ਚੁੰਬਰ ਤੇ ਤੀਰਥ ਰਾਜਪੁਰਾ ਨੇ ਕੀਤੀ। ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਚਾਹੇ ਲੋਕਾਂ ਨੂੰ ਦਿਖਾਉਣ ਲਈ 'ਯੁੱਧ ਨਸ਼ਿਆਂ ਵਿਰੁੱਧ' ਚਲਾ ਰਹੀ ਹੈ, ਪਰ ਜ਼ਮੀਨੀ ਪੱਧਰ 'ਤੇ ਨਸ਼ੇ ਕਾਰਨ ਲੋਕਾਂ ਦੇ ਹਾਲਾਤ ਬਹੁਤ ਖਰਾਬ ਹਨ ਤੇ ਰੋਜ਼ਾਨਾ ਦੀ ਲੋਕਾਂ ਦੀਆਂ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਇਸਦਾ ਹੀ ਨਤੀਜਾ ਹੈ ਕਿ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸਰਾਬ ਨਾਲ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੰਮਕਾਜ ਦੇ ਪੱਖੋਂ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਨਿਕਲੀ। ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਵਿੱਚ ਨਸ਼ਾ ਫੈਲਿਆ ਸੀ, ਉਸੇ ਤਰ੍ਹਾਂ ਦੇ ਹਾਲਾਤ ਆਪ ਸਰਕਾਰ ਦੇ ਰਾਜ ਵਿੱਚ ਹਨ। ਇਸ ਲਈ ਇਸ ਸਰਕਾਰ ਨੂੰ ਬਦਲਣ ਦੀ ਲੋੜ ਹੈ ਤੇ ਬਸਪਾ ਇਸਦਾ ਢੁਕਵਾਂ ਬਦਲ ਹੈ l 

ਬਸਪਾ ਆਗੂ ਗੁਰਮੇਲ ਚੁੰਬਰ ਤੇ ਤੀਰਥ ਰਾਜਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਨਸ਼ੇ ਕਰਨ ਵਾਲਿਆਂ ਖਿਲਾਫ ਵੀ ਪਰਚੇ ਪਾਏ ਜਾ ਰਹੇ ਹਨ, ਜਦਕਿ ਉਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਤੇ ਨਸ਼ਿਆਂ ਦੇ ਵੱਡੇ ਤੰਤਰ ਨੂੰ ਤੋੜਨ ਦੀ ਜ਼ਰੂਰਤ ਹੈ, ਜੇਕਰ ਅਸਲ ਵਿੱਚ ਹੀ ਸਰਕਾਰ ਨਸ਼ਿਆਂ ਨੂੰ ਸੂਬੇ ਵਿੱਚੋਂ ਖਤਮ ਕਰਨਾ ਚਾਹੁੰਦੀ ਹੈ। ਇਸ ਮੌਕੇ 'ਤੇ ਬਸਪਾ ਦਫਤਰ ਸਕੱਤਰ ਇੰਜ. ਜਸਵੰਤ ਰਾਏ ਨੇ ਕਿਹਾ ਕਿ ਬਸਪਾ ਕੋਲ ਪੰਜਾਬ ਦੀ ਬੇਹਤਰੀ ਲਈ ਵਧੀਆ ਸੋਚ ਤੇ ਨੀਤੀਆਂ ਹਨ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਖੁਸ਼ਹਾਲ ਪੰਜਾਬ ਦੇ ਨਿਰਮਾਣ ਲਈ ਬਸਪਾ ਦੇ ਨਾਲ ਆਉਣਾ ਚਾਹੀਦਾ ਹੈ ਅਤੇ ਬਸਪਾ ਵੱਲੋਂ ਸ਼ੁਰੂ ਕੀਤੀ 'ਪੰਜਾਬ ਸੰਭਾਲੋ ਮੁਹਿੰਮ' ਨਾਲ ਜੁੜਨਾ ਚਾਹੀਦਾ ਹੈ। ਜ਼ਿਲ੍ਹਾ ਜਲੰਧਰ ਕੋਆਰਡੀਨੇਟਰ ਬਲਦੇਵ ਸਲਾਲਾ, ਖ਼ੁਸ਼ੀ ਰਾਮ ਸਰਪੰਚ, ਸੁਭਾਸ਼ ਸ਼ਾਹਕੋਟ ਨੇ ਕਿਹਾ ਕਿ ਬਸਪਾ ਪੰਜਾਬ ਦੇ ਚੰਗੇ ਭਵਿੱਖ ਲਈ ਪ੍ਰਤੀਬੱਧ ਹੈ ਤੇ ਇਸ 'ਤੇ ਸ਼ਿੱਦਤ ਨਾਲ ਲੱਗੀ ਹੋਈ ਹੈ। ਇਸ ਮੌਕੇ ਬਸਪਾ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰਪੁਰੀ ਤੇ ਸਲਵਿੰਦਰ ਕੁਮਾਰ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਸਪਾ ਆਗੂ ਪਰਮਜੀਤ ਮੱਲ, ਜਗਦੀਸ਼ ਦੀਸ਼ਾ, ਵਿਜੈ ਯਾਦਵ, ਬਸਪਾ ਕੌਂਸਲਰ ਦਵਿੰਦਰ ਗੋਗਾ, ਹਰਜਿੰਦਰ ਕੋਟ ਕਲਾਂ, ਪ੍ਰੇਮ ਕੁਮਾਰ, ਜਸਬੀਰ ਕੌਰ ਸੇਮੀ, ਸਤਨਾਮ ਕੌਰ, ਨਰਿੰਦਰ ਕੌਰ, ਕਮਲ ਬਾਦਸ਼ਾਹਪੁਰ, ਸ਼ਾਦੀ ਲਾਲ, ਅਮਰਜੀਤ ਸਿੰਘ ਨੰਗਲ, ਕੌਂਸਲਰ ਮਦਨ ਮੱਦੀ, ਹਰਜਿੰਦਰ ਬਿੱਲਾ ਮਹਿਮਦਪੁਰ, ਹਰਮੇਸ਼ ਭਾਰਸਿੰਘ ਪੁਰੀ, ਸੁਸ਼ੀਲ ਵਿਰਦੀ, ਦੇਵਰਾਜ ਸੁਮਨ, ਮੰਗਤ ਸਿੰਘ ਮਿੰਟੀ, ਰਮੇਸ਼ ਬੰਗੜ, ਬਲਵਿੰਦਰ ਬਾਉਪੁਰ, ਹੁਸਨ ਲਾਲ ਨਵਾਂ ਪਿੰਡ, ਅਸ਼ੋਕ ਸਈਪੁਰ, ਮਨਦੀਪ ਧਨੋਵਾਲੀ, ਹਰਮੇਸ਼ ਖੁਰਲਾ, ਕਰਮ ਚੰਦ, ਬਲਜੀਤ ਮਿੱਠੂ ਬਸਤੀ ਆਦਿ ਵੀ ਮੌਜ਼ੂਦ ਸਨ।


115

Share News

Comments

No comments yet.



Latest News

Number of Visitors - 156128