Friday, 30 Jan 2026

ਪੈਟਰੋਲ ਪੰਪ ਤੋਂ ਚੋਰਾਂ ਨੇ ਤੇਲ ਟੈਂਕਰ ਦੇ ਢੱਕਣਾ ਦੀ ਕੀਤੀ ਚੋਰੀ

ਜਮਸ਼ੇਰ ਖਾਸ , 19 ਸਤੰਬਰ(ਜੀਐਸ ਕਾਹਲੋਂ) 

ਥਾਣਾ ਸਦਰ ਜਮਸ਼ੇਰ ਖਾਸ ਕਮਿਸ਼ਨਰੇਟ ਜਲੰਧਰ ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਤੋਂ ਜੰਡਿਆਲਾ ਮੰਜਕੀ ਸੜਕ ਤੇ ਸਥਿਤ ਮਨੀਲਾ ਰਿਜੋਰਟ ਦੇ ਸਾਹਮਣੇ ਐਚ ਪੀ ਹਮਾਰਾ ਪੰਪ ਤੋਂ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਜਮੀਨ ਹੇਠਾਂ ਦੱਬੇ ਹੋਏ ਤੇਲ ਟੈਂਕਰਾਂ ਦੇ ਢੱਕਣ ਚੋਰੀ ਕਰ ਲਏ ਹਨ ਪੈਟਰੋਲ ਪੰਪ ਮਾਲਕ ਕੁਲਵਿੰਦਰ ਸਿੰਘ  ਅਤੇ ਮੈਨੇਜਰ ਮਿੰਟੂ ਨੇ ਦੱਸਿਆ ਕਿ ਬੁੱਧਵਾਰ ਅਤੇ ਵੀਰਵਾਰ ਦੀ ਮਿਆਨੀ ਰਾਤ ਨੂੰ ਕਰੀਬ 1.53 ਮਿੰਟ ਤੇ ਚੋਰਾਂ ਵੱਲੋਂ ਮਹਿੰਦਰਾ  ਪਿਕਅਪ ਗੱਡੀ ਲਿਆ ਕੇ ਪੈਟਰੋਲ ਪੰਪ ਤੋਂ ਲਗਭਗ 13 ਢੱਕਣ ਚੋਰੀ ਕਰ ਲਏ ਚੋਰਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਸਬੰਧੀ ਥਾਣਾ ਸਦਰ ਜਮਸ਼ੇਰ ਖਾਸ ਜਲੰਧਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।


157

Share News

Login first to enter comments.

Latest News

Number of Visitors - 132979