Saturday, 31 Jan 2026

ਜਲੰਧਰ ਵਿੱਚ ਮਹਿਲਾ ਕਾਂਗਰਸ ਸਦਅਸਤਾ ਮੁਹਿੰਮ ਸ਼ੁਰੂ-ਡਾ ਜਸਲੀਨ ਸੇਠੀ 

ਜਲੰਧਰ ਵਿੱਚ ਮਹਿਲਾ ਕਾਂਗਰਸ ਸਦਅਸਤਾ ਮੁਹਿੰਮ ਸ਼ੁਰੂ-ਡਾ ਜਸਲੀਨ ਸੇਠੀ 

ਜਲੰਧਰ ਅੱਜ ਮਿਤੀ 16 ਸਿਚੰਬਰ (ਸੋਨੂੰ ਬਾਈ) : ਅੱਜ ਜਲੰਧਰ ਵਿਚ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੇ ਨਿਰਦੇਸ਼ਾ ਅਨੁਸਾਰ ਮਹਿਲਾ ਕਾਂਗਰਸ ਦੇ 40 ਵੇੰ ਸੰਸਥਾਪਕ ਦਿਵਸ ਦੇ ਉਪਲੱਕਸ਼ ਵਿਚ ਆਨਲਾਈਨ ਮਹਿਲਾ ਕਾਂਗਰਸ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਪ੍ਰਤੀ ਮਹਿਲਾਵਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਤੇ ਮਹਿਲਾ ਕਾਂਗਰਸ ਰਾਸ਼ਟਰੀ ਕੋਆਰਡੀਨੇਟਰ ਡਾ ਜਸਲੀਨ ਸੇਠੀ ਜੀ ਨੇ ਸਾਰੀਆਂ ਨੂੰ ਮਹਿਲਾ ਕਾਂਗਰਸ ਸੰਸਥਾਪਕ ਦਿਵਸ  ਜੇੜਾ ਕਿ 15 ਸਤੰਬਰ ਨੂੰ ਹੁੰਦਾ ਹੈ ਦੀ ਵਧਾਈ ਦੇਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਜਿੱਥੇ ਦੇਸ਼ ਭਰ ਵਿਚ ਮਹਿਲਾਵਾਂ ਦੇ ਉਤੇ ਅੱਤਿਆਚਾਰ ਹੋ ਰਿਹਾ ਹੈ ਅਤੇ ਮਹਿਲਾਵਾਂ ਨੂੰ 33% ਰਿਜਰਵੇਸ਼ਨ ਦਾ ਸੁਪਨਾ ਵਿਖਾ ਕੇ ਰਿਜਰਵੇਸ਼ਨ ਨੂੰ ਜਨਗਣਨਾ ਤੋ ਬਾਅਦ ਲਾਗੂ ਕਰਨ ਦਾ ਬਹਾਨਾ ਬਣਾ ਕੇ ਠੰਡੇ-ਬਸਤੇ  ਵਿੱਚ ਪਾ ਦਿੱਤਾ ਹੈ ਇਸ ਧੱਕੇ ਨੂੰ ਮਹਿਲਾ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਇਹਨਾ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਹਿਲਾਵਾਂ ਨੂੰ ਕਾਂਗਰਸ ਨਾਲ਼ ਜੋੜ ਕੇ ਤਕੜਾ ਕਰਨ ਲਈ ਮਹਿਲਾ ਕਾਂਗਰਸ ਨੇ ਏਹ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾ ਨੇ ਇਹ ਵੀ ਕਿਹਾ ਕਿ ਮਹਿਲਾ ਕਾਂਗਰਸ ਇਕ ਮਜ਼ਬੂਤ ਸੰਗਠਨ ਹੈ ਅਤੇ ਅਪਣੇ ਹੱਕਾਂ ਦੀ ਲੜਾਈ ਲੜਨ ਲਈ ਅਤੇ ਕਾਨੂੰਨ ਅਤੇ ਵਿਵਸਥਾ ਦੇ ਸਥਿਤੀ ਜੋ ਕਿ ਖਰਾਬ ਹੋ ਚੁੱਕੀ ਹੈ ਠੀਕ ਕਰਵਾਉਣ ਲਈ ਸੰਘਰਸ਼ ਕਰਦੀ ਰਹੇਗੀ। ਅੱਜ ਦੀ ਸਥਿਤੀ ਨੇ ਲੋਕਾਂ ਨੂੰ ਬੇਰੁਜ਼ਗਾਰੀ,ਨਸ਼ੇ ਅਤੇ ਗੈਂਗਸਟਰਵਾਦ ਦੇ ਬੁਰੇ ਦੌਰ ਵਿਚ  ਧੱਕ ਦਿੱਤਾ ਹੈ ਅਤੇ ਮਹਿਲਾਵਾਂ ਅਪਣੀ ਅਤੇ ਅਪਣੇ ਬੱਚਿਆਂ ਦੇ ਸੁਰਖੀਆਂ ਲਈ ਚਿੰਤਤ ਹਨ ਜਿਸ ਦੇ ਚਲਦੇ ਮਹਿਲਾ ਕਾਂਗਰਸ ਸੰਘਰਸ਼ ਦੀ ਰਾਹਾਂ ਚੁਣ ਰਹੀ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਮਹਿਲਾਵਾਂ ਅਤੇ ਬੱਚਿਆਂ ਬਿਲਕੁਲ ਸੁਰੱਖਿਅਤ ਨਹੀਂ ਹਨ ਅਤੇ ਹਾਲਾਤ ਬਦੱ ਤੋਂ ਬਦਤਰ ਹੋ ਗਏ ਹਨ। ਇਸ ਲਈ ਮਹਿਲਾ ਕਾਂਗਰਸ ਸੰਗਠਨ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਹਰ ਜ਼ਿਲੇ ਹਰ ਕਸਬੇ ਹਰ ਪਿੰਡ ਦੀਆਂ ਸਾਡੀਆਂ ਮਾਵਾਂ-ਭੈਣਾਂ ਮਹਿਲਾ ਕਾਂਗਰਸ ਦੀਆਂ ਮੈਂਬਰ ਬਣ ਸਕਦੀਆਂ ਹਨ ਜਿਸ ਨਾਲ ਮਹਿਲਾ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ ਅਤੇ ਸਾਡਾ ਦੇਸ਼ ਤਰੱਕੀ ਦੇ ਰਾਹ ਤੇ ਅਗੇ ਵੱਧੇਗਾ। ਆਨਲਾਈਨ ਭਰਤੀ ਲੈਣ ਲਈ Join.aimc.in ਤੇ ਰਜਿਸਟਰੇਸ਼ਨ ਕਰ ਸਕਦੀਆਂ ਹਨ।


105

Share News

Login first to enter comments.

Latest News

Number of Visitors - 134895