Saturday, 31 Jan 2026

*ਪ੍ਰਿੰਸੀਪਲ ਸਤੀਸ਼ ਸ਼ਰਮਾ, ਅਸ਼ਵਨੀ ਅਰੋੜਾ ਅਤੇ ਐੱਸ.ਐੱਸ. ਬੇਦੀ ਸਰਪ੍ਰਸਤ, ਡਾ. ਕਰਨ ਸੋਨੀ ਵਾਈਸ ਪ੍ਰਧਾਨ ਅਤੇ ਸੁਰੇਸ਼ ਅਰੋੜਾ ਜਨਰਲ ਸਕੱਤਰ ਸੁਸਾਇਟੀ ਪੰਜਾਬ ਬਣੇ*

*ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 29 ਸਤੰਬਰ ਨੂੰ ਨਵ ਦੁਰਗਾ ਮਾਤਾ ਮੰਦਰ ਵਿਖੇ ਜਨਮ ਉਤਸਵ ਮਨਾਉਣ ਸਬੰਧੀ ਮੀਟਿੰਗ ਹੋਈ*

ਲੁਧਿਆਣਾ, 9 ਸਤੰਬਰ (ਵਿਕਰਾਂਤ ਮਦਾਨ) :- ਅੱਜ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਦੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ ਅਤੇ ਸੁਸਾਇਟੀ ਦੇ ਕਨਵੀਨਰ ਨਵਦੀਪ ਨਵੀ ਦੀ ਸਰਪ੍ਰਸਤੀ ਹੇਠ ਸਰਕਟ ਹਾਊਸ ਵਿਖੇ ਹੋਈ। ਮੀਟਿੰਗ ਵਿੱਚ ਸੁਸਾਇਟੀ ਵੱਲੋਂ ਲਏ ਫੈਸਲੇ ਅਨੁਸਾਰ ਵਿੱਦਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲ ਸਤੀਸ਼ ਸ਼ਰਮਾ ਸਮਾਜ ਸੇਵੀ, ਅਸ਼ਵਨੀ ਅਰੋੜਾ ਅਤੇ ਸੁਰਿੰਦਰ ਸਿੰਘ ਬੇਦੀ ਨੂੰ ਸੁਸਾਇਟੀ ਪੰਜਾਬ ਦੇ ਸਰਪ੍ਰਸਤ ਲਿਆ ਗਿਆ ਜਦਕਿ ਸਮਾਜਸੇਵੀ ਡਾ. ਕਰਨ ਸੋਨੀ ਨੂੰ ਸੁਸਾਇਟੀ ਪੰਜਾਬ ਦਾ ਵਾਈਸ ਪ੍ਰਧਾਨ ਅਤੇ ਸੁਰੇਸ਼ ਅਰੋੜਾ ਨੂੰ ਸੁਸਾਇਟੀ ਪੰਜਾਬ ਦਾ ਜਨਰਲ ਸਕੱਤਰ ਬਣਾਇਆ ਗਿਆ। ਇਸ ਸਮੇਂ ਪ੍ਰਿੰਸੀਪਲ ਸਤੀਸ਼ ਸ਼ਰਮਾ ਅਤੇ ਡਾ. ਕਰਨ ਸੋਨੀ ਨੂੰ ਸ਼੍ਰੀ ਬਾਵਾ ਨੇ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ। ਇਸ ਸਮੇਂ ਵਾਈਸ ਪ੍ਰਧਾਨ ਸੁਨੀਲ ਮੈਣੀ, ਜਨਰਲ ਸਕੱਤਰ ਸੁਨੀਲ ਸ਼ਰਮਾ, ਚਮਨ ਲਾਲ ਵੀ ਹਾਜ਼ਰ ਸਨ।
        ਇਸ ਸਮੇਂ 29 ਸਤੰਬਰ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਉਤਸਵ ਮਨਾਉਣ ਸਬੰਧੀ ਬਾਵਾ, ਪੁਰੀਸ਼ ਅਤੇ ਨਵੀ ਨੇ ਦੱਸਿਆ ਕਿ ਮਹਾਨ ਦੇਸ਼ ਭਗਤ, ਸੁਤੰਤਰਤਾ ਸੰਗਰਾਮੀ, ਸਮਾਜ ਸੁਧਾਰਕ ਪੰਡ‌ਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਉਤਸਵ 29 ਸਤੰਬਰ ਨੂੰ ਨਵ-ਦੁਰਗਾ ਮਾਤਾ ਮੰਦਰ ਵਿਖੇ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪੰਡਿਤ ਜੀ ਨੇ ਭਾਗਿਆਵਤੀ ਨਾਵਲ ਲਿਖ ਕੇ ਇਸਤਰੀ ਜਾਤੀ ਨੂੰ ਜ਼ਿੰਦਗੀ ਜਿਉਣ ਦੀ ਸੁਚਾਰੂ ਸੇਧ ਦਿੱਤੀ, ਜੋ ਨਾਵਲ ਲੜਕੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਉਹਨਾਂ ਦੱਸਿਆ ਕਿ ਪੰਡਿਤ ਜੀ ਬਾਰੇ ਪੰਜ ਕਿਤਾਬਾਂ ਲਿਖਣ ਵਾਲੀ ਪ੍ਰੋਫੈਸਰ ਐੱਚ.ਐੱਸ. ਬੇਦੀ ਸਾਬਕਾ ਚਾਂਸਲਰ ਵੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਾਮਿਲ ਹੋਣਗੇ।


101

Share News

Login first to enter comments.

Latest News

Number of Visitors - 134597