Saturday, 31 Jan 2026

ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਦਿੱਤਾ ਸਰਕਾਰ ਖਿਲਾਫ ਧਰਨਾ ।

ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੇ ਕਾਂਗਰਸੀਆਂ ਨੇ  ਬਿਗੜਦੀ ਕਾਨੂੰਨ ਵਿਵਸਤਾ ਤੇ ਖਿਲਾਫ ਧਰਨਾ।


ਜਲੰਧਰ ਆਜ 07 ਸਿਤੰਬਰ ਮਿਤੀ ਸਿਤੰਬਰ (ਸੋਨੂੰ ਬਾਈ) : ਅੱਜ ਜਲੰਧਰ ਸੈਂਟਰਲ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਸ਼ਹਿਰ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜਦੋ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਿਛਲੇ ਢਾਈ ਸਾਲ ਤੋ ਪੰਜਾਬ ਦੇ ਲਗਭੱਗ ਸਾਰੇ ਸ਼ਹਿਰਾ ਵਿਚ ਲੁੱਟਾਂ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਬੇਸ਼ੁਮਾਰ ਹੋ ਰਹੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁਤੀ  ਪਈ ਹੈ , ਨਾ ਵਪਾਰੀ ਨਾ ਦੁਕਾਨਦਾਰ , ਨਾ ਆਮ ਜਨਤਾ , ਨਾ ਹੀ ਮੰਡੀਆਂ ਵਿਚ ਜਾਣ ਵਾਲੇ ਪ੍ਰਵਾਸੀ ਲੋਕ ਕੋਈ ਵੀ ਸੁਰੱਖਿਅਤ ਨਹੀ ਹੈ । ਲੁੱਟਾਂ ਖੋਹਾਂ ਸ਼ਰੇਆਮ ਹੋ ਰਹੀਆਂ । ਘਰਾਂ ਵਿਚ ਅੰਦਰ ਵਡ਼ ਕੇ ਸ਼ਰੇਆਮ ਲੁੱਟਾਂ ਖੋਹਾਂ ਕੀਤੀਆਂ ਜਾ ਰਿਹਾ । ਸ਼ਰੇਆਮ ਖਤਰਨਾਕ ਹਥਿਆਰ ਦਿਖਾ ਕੇ ਦੁਕਾਨਾਂ ਤੋ ਦਿਨ ਦਿਹਾੜੇ ਲੁੱਟਾਂ ਖੋਹਾਂ ਕੀਤੀਆ ਜਾ ਰਹੀਆਂ ਹਨ ।ਮੌਜੂਦਾਂ ਸਰਕਾਰ ਬਿਲਕੁਲ ਵੀ ਲੋਕਾਂ ਦੀ ਸੁਰੱਖਿਆ ਪ੍ਰਤੀ ਧਿਆਨ ਨਹੀ ਦੇ ਰਹੀ । ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ਼ ਹੈ । ਕਿ ਇਹੋ ਜਿਹਾ ਬਦਲਾਅ ਲੋਕਾਂ ਲਈ ਲੈ ਕੇ ਆਉਣਾ ਸੀ । ਇਸ ਮੌਕੇ ਤੇ ਜਗਦੀਸ਼ ਕੁਮਾਰ ਦਕੋਹਾ , ਐਡਵੋਕੇਟ ਗੁਰਜੀਤ ਸਿੰਘ ਕਾਹਲੋਂ , ਪਵਨ ਕੁਮਾਰ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਪ੍ਰਮਜੋਤ ਸਿੰਘ ਸ਼ੈਰੀ ਚੱਢਾ , ਮਹਿੰਦਰ ਸਿੰਘ ਗੁਲੂ , ਜਤਿੰਦਰ ਜੌਨੀ , ਸੁਲਿੰਦਰ ਸਿੰਘ ਕੰਢੀ , ਵਿਜੈ ਕੁਮਾਰ ਦਕੋਹਾ , ਮਨਦੀਪ ਕੁਮਾਰ ਜੱਸਲ , ਜਗਜੀਤ ਸਿੰਘ ਜੀਤਾ , ਡਾ ਜਸਲੀਨ ਸੇਠੀ , ਡਾ ਸੁਰਿੰਦਰ ਕਲਿਆਣ , ਦੀਪਕ ਟੈਲਾ , ਰਾਹੁਲ , ਅਸ਼ਵਨੀ ਸ਼ਰਮਾ , ਵਿਕਾਸ ਸੰਗਰ , ਮਾਸਟਰ ਸ਼ਰੀਫ਼ ਚੰਦ , ਰਾਜੇਸ਼ ਜਿੰਦਲ ਟੋਨੂੰ , ਮਨਜੀਤ ਸਿੰਘ ਸਿਮਰਨ , ਹਰਪਾਲ ਮਿੰਟੂ , ਡਾ ਸੁਨੀਲ ਸ਼ਰਮਾ , ਰਵਿੰਦਰ ਸਿੰਘ ਲਾਡੀ , ਮਨਮੋਹਨ ਸਿੰਘ ਬਿੱਲਾ , ਜਗਮੋਹਨ ਸਿੰਘ ਛਾਬੜਾ , ਰਿਸ਼ੀ ਕੇਸ਼ ਵਰਮਾ , ਰਾਣਾ ਹਰਸ਼ ਵਰਮਾ , ਯਸ਼ ਪਾਲ ਸਫਰੀ , ਭਾਰਤ ਭੂਸ਼ਣ , ਕਿਸ਼ਨ ਲਾਲ ਮਟੂ , ਆਲਮ ਚੁਗਿੱਟੀ , ਆਦੇਸ਼ ਕੁਮਾਰ , ਮਨੋਜ ਬੇਰੀ , ਰਾਜ ਦੀਵਾਨ , ਵਿੱਕੀ , ਰੋਹਨ ਚੱਢਾ , ਸ਼ਿਵਮ ਪਾਠਕ ਪ੍ਰਧਾਨ ਯੂਥ ਕਾਂਗਰਸ ਸੈਂਟਰਲ , ਵਿਕਰਮ ਦੱਤਾ , ਐਡਵੋਕੇਟ ਰਾਜੂ ਅੰਬੇਦਕਰ , ਐਡਵੋਕੇਟ ਅੰਜਲੀ ਵਿਰਦੀ , ਦਰਸ਼ਨ ਸਿੰਘ ਪਹਿਲਵਾਨ , ਰਮੇਸ਼ ਕੁਮਾਰ , ਬੇਅੰਤ ਸਿੰਘ ਪਹਿਲਵਾਨ ਮੋਜੂਦ ਸਨ


169

Share News

Login first to enter comments.

Latest News

Number of Visitors - 134918