ਅੰਮ੍ਰਿਤਸਰ (ਵਿਕਰਾਂਤ ਮਦਾਨ) 21 ਅਪ੍ਰੈਲ 24 :-ਦੇਸ਼ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਅੰਤਲੇ ਪੜਾਅ ਵਿੱਚ ਪੰਜਾਬ ਵਿੱਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ ਤੇ ਨਤੀਜੇ ਚਾਰ ਜੂਨ ਨੂੰ ਆਉਣੇ ਹਨ ਤੇ ਪੰਜਾਬ ਦੇ ਲੋਕਾਂ ਤੇ ਵੋਟਰਾਂ ਦੇ ਮਿਜ਼ਾਜ ਨੂੰ ਵੇਖਦਿਆਂ ਹੋਇਆਂ ਇਹ ਸਾਫ ਹੋ ਗਿਆ ਹੈ ਕਿ 13-0 ਕਹਿਣ ਵਾਲੀ ਆਮ ਆਦਮੀ ਪਾਰਟੀ ਹੁਣ ਬਿਲਕੁਲ 0-13 ਤੇ ਹੀ ਆਵੇਗੀ ਭਾਵ ਕੋਈ ਵੀ ਸੀਟ ਜਿੱਤਣ ਦੀ ਸਮਰੱਥਾ ਨਹੀਂ ਰੱਖਦੇ ਏਸੇ ਕਰਕੇ ਕਿਸੇ ਵਲੰਟੀਅਰ ਜਾਂ ਹੋਰ ਆਗੂ ਨੂੰ ਨਹੀਂ ਬਲਕਿ ਮੰਤਰੀਆਂ ਨੂੰ ਹੀ ਟਿਕਟਾਂ ਦੇਕੇ ਡੰਗ ਟਪਾ ਰਹੇ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਮਜੀਠਾ ਕਾਂਗਰਸ ਦੇ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਕੀਤਾ , ਸੱਚਰ ਨੇ ਕਿਹਾ ਕਿ ਕੇਜਰੀਵਾਲ ਤੇ ਮਾਨ ਵੱਲੋ ਰਾਜ ਸਭਾ ਵਿੱਚ ਭੇਜੇ ਸੱਤ ਮੈਂਬਰਾਂ ਦਾ ਰੀਪੋਰਟ ਕਾਰਡ ਵੀ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰ ਲਿਆ ਜਾਵੇ ਕਿ ਇਹਨਾਂ ਸੱਤਾਂ ਨੇ ਪੰਜਾਬ ਦੇ ਕਿਸਾਨੀ, ਜਵਾਨੀ , ਕਾਨੂੰਨ ਵਿਵਸਥਾ ਤੇ ਧੜਾਧੜ ਵਿਕ ਰਹੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਤੇ ਕੀ ਕੋਈ ਸਵਾਲ ਸੰਸਦ ਦੇ ਅੰਦਰ ਉਠਾਇਆ ਅਫਸੋਸ ਕਿ ਇਹਨਾਂ ਨੇ ਲੋਕਾਂ ਦੀ ਅਵਾਜ਼ ਨੂੰ ਤੇ ਕੀ ਉਠਾਉਣਾ ਸੀ ਆਪਣੇ ਆਕਾ ਕੇਜਰੀਵਾਲ ਜਿਸਨੇ ਇਹਨਾਂ ਵਿਉਪਾਰੀਆਂ ਨੂੰ ਰਾਜ ਸਭਾ ਦਾ ਮੈਂਬਰ ਬਨਾਇਆ ਸੀ ਜਦ ਉਸਤੇ ਭੀੜ ਬਣੀ ਇਹ ਤਾਂ ਓਹਦੇ ਨਾਲ ਵੀ ਨਹੀਂ ਖਲੋਤੇ ,ਨਤੀਜਿਆਂ ਤੋਂ ਬਾਅਦ ਸੂਬੇ ਵਿਚਲੀ ਭਗਵੰਤ ਮਾਨ ਦੀ ਸਰਕਾਰ ਆਪਣਾ ਪੂਰਾ ਸਮਾਂ ਨਹੀਂ ਕਰ ਪਾਵੇਗੀ ਤੇ ਆਪਣੇ ਭਾਰ ਨਾਲ ਹੀ ਟੁੱਟ ਜਾਵੇਗੀ , ਸ੍ਰ ਭਗਵੰਤ ਪਾਲ ਸੱਚਰ ਨੇ ਕਿਹਾ ਕਿ 92 ਸੀਟਾਂ ਜਿੱਤਕੇ ਬਣੀ ਸਰਕਾਰ ਨੂੰ ਜਲੰਧਰ ਜ਼ਿਮਨੀ ਚੋਣ ਵਿੱਚ ਵੀ ਉਮੀਦਵਾਰ ਨਹੀਂ ਸੀ ਮਿਲਿਆ ਤੇ ਫਿਰ ਕਾਂਗਰਸ ਦੇ ਆਗੂ ਨੂੰ ਲਿਆਕੇ ਵਾਸ਼ਿੰਗ ਮਸ਼ੀਨ ਨਾਲ ਧੋਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਤੇ ਕਈ ਹਲਕਿਆਂ ਵਿੱਚ ਹੁਣ ਵੀ ਇਹ ਕਾਂਗਰਸੀਆਂ ਦੀ ਉਮੀਦਵਾਰੀ ਦੀ ਲਿਸਟ ਉਡੀਕ ਰਹੇ ਹਨ ਕਿ ਸ਼ਾਇਦ ਕੋਈ ਕਾਂਗਰਸੀ ਜਿਸ ਨੂੰ ਟਿਕਟ ਨਾਂ ਮਿਲੇ ਉਹ ਆਕੇ ਇਹਨਾਂ ਦੀ ਛੱਤਰੀ ਤੇ ਬੈਠ ਜਾਵੇ , ਪਰ ਹੁਣ ਪੰਜਾਬ ਦੇ ਸੂਝਵਾਨ ਵੋਟਰਾਂ ਵੱਲੋ ਜਿਵੇਂ ਭਾਜਪਾ ਵਾਲਿਆਂ ਦਾ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਏਸੇ ਤਰਾਂ ਬਾਗ਼ੀ ਕਾਂਗਰਸੀਆਂ ਦਾ ਜੋ ਦਲਬਦਲੀ ਕਰ ਰਹੇ ਹਨ ਓਹਨਾਂ ਦਾ ਵੀ ਏਹੋ ਜਿਹਾ ਹਾਲ ਹੋ ਸਕਦਾ ਹੈ।

Login first to enter comments.