Wed, 15 Jul 2026

ਨਿਊ ਰਤਨ ਨਗਰ ਵਿਖੇ ਪਿਛਲੇ ਅੱਠ ਦਿਨਾਂ ਤੋਂ ਸੀਵਰੇਜ ਜਾਮ ਹੈ, ਬਰਸਾਤੀ ਮੌਸਮ ਹੈ ਮੱਛਰ ਮੱਖੀਆਂ ਹੋਣ ਨਾਲ ਬਿਮਾਰੀ ਫੈਲਣ ਦਾ ਖਤਰਾ ਹੈ : ਆਸ਼ਾ 

 

ਜਲੰਧਰ ਅੱਜ ਮਿਤੀ 14 ਜੁਲਾਈ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਦੇ ਵਾਰਡ ਨੰਬਰ 61 ਨਿਊ ਰਤਨ ਨਗਰ ਵਿਖੇ ਪਿਛਲੇ ਅੱਠ ਦਿਨਾਂ ਤੋਂ ਸੀਵਰੇਜ ਜਾਮ ਹੈ ਮਹਿਲਾ ਕਾਂਗਰਸੀ ਆਗੂ ਆਸ਼ਾ ਨੇ ਦੱਸਿਆ ਕਿ ਪਿਛਲੇ ਅੱਠ ਦਿਨਾਂ ਤੋਂ ਇੱਥੇ ਸੀਵਰੇਜ ਜਾਮ ਹੈ ਬਰਸਾਤੀ ਮੌਸਮ ਹੈ ਮੱਛਰ ਮੱਖੀਆਂ ਹੋਣ ਨਾਲ ਬਿਮਾਰੀ ਫੈਲਣ ਦਾ ਖਤਰਾ ਹੈ ਨਿਊ ਰਤਨ ਨਗਰ ਗਲੀ ਨੰਬਰ ਛੇ ਵਿੱਚ ਸੀਵਰੇਜ ਜਾਮ ਹੈ ਨਗਰ ਨਿਗਮ ਨੂੰ ਕਈ ਵਾਰ ਕਿਹਾ ਗਿਆ ਪਰ ਕੋਈ ਸੁਣਵਾਈ ਨਹੀਂ ਆਸ਼ਾ ਨੇ ਕਿਹਾ ਕਿ ਪਿੱਛੇ ਜੇ ਇੱਥੇ ਜਲੰਧਰ ਦੇ ਮੇਅਰ ਅਤੇ ਵੈਸਟ ਹਲਕੇ ਤੋਂ ਮੌਜੂਦਾ ਐਮਐਲਏ ਅਤੇ ਕੈਬਨਟ ਮੰਤਰੀ ਜੋ ਮੌਕੇ ਹਨ ਇੱਥੇ ਮੀਟਿੰਗ ਵੀ ਕਰਕੇ ਗਏ ਪਰ ਸ਼ਾਇਦ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਥੋਂ ਦੇ ਲੋਕ ਸੀਵਰੇਜ ਦੇ ਪਾਣੀ ਤੋਂ ਪਰੇਸ਼ਾਨ ਹਨ ਰੋਜ਼ਾਨਾ ਗੰਦੇ ਪਾਣੀ ਤੋਂ ਬੱਚਿਆਂ ਨੂੰ ਸਕੂਲੋਂ ਆਉਣਾ ਜਾਣਾ ਪੈਂਦਾ ਹੈ ਅਤੇ ਮੰਦਰ ਗੁਰਦੁਆਰੇ ਲੋਕਾਂ ਨੂੰ ਗੰਦੇ ਪਾਣੀ ਚੋਂ ਲੰਘਣਾ ਪੈਂਦਾ ਹੈ ਆਸ਼ਾ ਨੇ ਕਿਹਾ ਕਿ ਜੇਕਰ ਜੋ ਦਿਨ ਤੱਕ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਨਗਰ ਨਿਗਮ ਕਮਿਸ਼ਨਰ ਨੂੰ ਮਿਲ ਕੇ ਵਾਰਡ ਵਾਸੀ ਸਮੱਸਿਆ ਨੂੰ ਦੱਸਣਗੇ ਅਤੇ ਨਗਰ ਨਿਗਮ ਦਾ ਰੋਸ਼ ਪ੍ਰਦਰਸ਼ਨ ਕਰਨਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਤਾਰਾ ਦੇਵੀ ਰਾਜਕਲੀ ਚੰਦਨਵਤੀ ਮੌਕੇ ਤੇ ਗੰਦੇ ਪਾਣੀ ਦਿਖਾਉਂਦੇ ਹੋਏ ਅਤੇ ਨਗਰ ਨਿਗਮ ਦਾ ਰੋਸ ਕਰਦੇ ਹੋਏ ।


72

Share News

Comments

No comments yet.



Latest News

Number of Visitors - 174355